Breaking News >> News >> The Tribune


ਬੀਐੱਸਐੱਫ ਵੱਲੋਂ ਸ਼ੱਕੀ ਪਾਕਿਸਤਾਨੀ ਡਰੋਨ ’ਤੇ ਗੋਲੀਬਾਰੀ


Link [2022-03-06 07:02:24]



ਜੰਮੂ: ਬੀਐੱਸਐੱਫ ਨੇ ਕੌਮਾਂਤਰੀ ਸਰਹੱਦ 'ਤੇ ਦਿਖਾਈ ਦਿੱਤੇ ਸ਼ੱਕੀ ਪਾਕਿਸਤਾਨੀ ਡਰੋਨ 'ਤੇ ਗੋਲੀਆਂ ਚਲਾਈਆਂ। ਅਧਿਕਾਰੀਆਂ ਨੇ ਕਿਹਾ ਕਿ ਡਰੋਨ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਹਥਿਆਰ ਜਾਂ ਨਾਰਕੋਟਿਕਸ ਨਾ ਡੇਗ ਸਕੇ। ਬੀਐੱਸਐੱਫ ਤਰਜਮਾਨ ਨੇ ਕਿਹਾ ਕਿ ਅਰਨੀਆ ਇਲਾਕੇ 'ਚ ਤੜਕੇ 4 ਵੱਜ ਕੇ 10 ਮਿੰਟ 'ਤੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਅਤੇ ਉਸ ਦਿਸ਼ਾ ਵੱਲ ਫਾਇਰਿੰਗ ਕੀਤੀ। ਬਾਅਦ 'ਚ ਇਲਾਕੇ ਨੂੰ ਪੁਲੀਸ ਦੀ ਸਹਾਇਤਾ ਨਾਲ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਜਵਾਨਾਂ ਨੇ 10 ਮਿੰਟਾਂ 'ਚ ਗੋਲੀਆਂ ਦੇ 18 ਰੌਂਦ ਦਾਗੇ ਸਨ। ਪੀਟੀਆਈ



Most Read

2024-09-22 14:46:33