Breaking News >> News >> The Tribune


ਸੇਵਾ ਭਾਵਨਾ ਵਾਲੇ ਉਮੀਦਵਾਰਾਂ ਨੂੰ ਚੁਣਿਆ ਜਾਵੇ: ਸ਼ਾਹ


Link [2022-03-06 07:02:24]



ਜੌਨਪੁਰ, 5 ਮਾਰਚ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਉਮੀਦਵਾਰਾਂ ਦੀ ਚੋਣ ਕਰਨ ਜਿਨ੍ਹਾਂ ਦੇ ਡੀਐੱਨਏ 'ਚ ਸੇਵਾ ਦੀ ਭਾਵਨਾ ਹੋਵੇ। ਉਨ੍ਹਾਂ ਕਿਹਾ ਕਿ ਸੂਬੇ 'ਚ ਭਾਜਪਾ ਦੇ ਮੁੜ ਸੱਤਾ 'ਚ ਆਉਣ 'ਤੇ ਬਾਹਰ ਰਹਿ ਗਏ ਇਕ ਜਾਂ ਦੋ ਗੈਂਗਸਟਰਾਂ ਨੂੰ ਜੇਲ੍ਹ 'ਚ ਡੱਕਿਆ ਜਾਵੇਗਾ। ਮਲਹਾਨੀ ਵਿਧਾਨ ਸਭਾ ਹਲਕੇ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ,''ਬਾਹੂਬਲੀਆਂ ਨੂੰ ਇਸ ਵਾਰ ਜਿੱਤਣ ਨਾ ਦਿਉ। ਤੁਹਾਨੂੰ ਅਜਿਹੇ ਉਮੀਦਵਾਰ ਜਿਤਾਉਣੇ ਚਾਹੀਦੇ ਹਨ ਜਿਨ੍ਹਾਂ ਦੇ ਡੀਐੱਨਏ 'ਚ ਸੇਵਾ ਦੀ ਭਾਵਨਾ ਹੋਵੇ। ਜਿਹੜੇ ਖੋਹਣਾ ਨਹੀਂ, ਦੇਣਾ ਚਾਹੁੰਦੇ ਹਨ। ਜਿਹੜੇ ਕਿਸੇ ਨੂੰ ਚਪੇੜ ਨਹੀਂ ਮਾਰਦੇ ਸਗੋਂ ਚਪੇੜ ਮਾਰਨ ਵਾਲੇ ਨੂੰ ਜੇਲ੍ਹ ਭੇਜਣਾ ਚਾਹੁੰਦੇ ਹਨ।'' ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਭਾਜਪਾ ਨੇ ਯੂਪੀ ਨੂੰ ਪੰਜ ਸਾਲਾਂ 'ਚ ਮਾਫ਼ੀਆ ਤੋਂ ਮੁਕਤ ਕਰਾਉਣ ਦਾ ਵਾਅਦਾ ਕੀਤਾ ਸੀ। 'ਅੱਜ ਅਤੀਕ ਅਹਿਮਦ, ਆਜ਼ਮ ਖ਼ਾਨ ਅਤੇ ਮੁਖਤਾਰ ਅੰਸਾਰੀ ਜੇਲ੍ਹ 'ਚ ਹਨ। ਇਕ ਜਾਂ ਦੋ ਹੋਰ ਗੈਂਗਸਟਰ ਜੇਲ੍ਹ ਤੋਂ ਬਾਹਰ ਹਨ। ਤੁਸੀਂ 10 ਮਾਰਚ ਨੂੰ ਕਮਲ (ਭਾਜਪਾ ਦਾ ਚੋਣ ਨਿਸ਼ਾਨ) ਖਿੜਾਉਣ ਦਾ ਮਨ ਬਣਾ ਲਿਆ ਹੈ, ਉਸ ਤੋਂ ਬਾਅਦ ਇਹ ਗੈਂਗਸਟਰ ਵੀ ਜੇਲ੍ਹ 'ਚ ਹੋਣਗੇ।' ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਭੂ ਮਾਫ਼ੀਆ ਦੇ ਕਬਜ਼ੇ 'ਚੋਂ 2 ਹਜ਼ਾਰ ਕਰੋੜ ਰੁਪਏ ਮੁੱਲ ਦੀ ਜ਼ਮੀਨ ਮੁਕਤ ਕਰਵਾਈ ਹੈ ਅਤੇ ਇਸ ਜ਼ਮੀਨ 'ਤੇ ਗਰੀਬਾਂ ਲਈ ਘਰ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸਿਆਸੀ ਖਿਚੜੀ ਬਣਾ ਰਹੇ ਹਨ, ਉਨ੍ਹਾਂ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਸਪੀ ਅਤੇ ਬੀਐੱਸਪੀ ਸਿਰਫ਼ ਗਰੀਬਾਂ ਦੀ ਗੱਲ ਕਰਦੇ ਹਨ ਪਰ ਮੋਦੀ ਅਤੇ ਯੋਗੀ ਨੇ ਗਰੀਬਾਂ ਨੂੰ ਤਾਕਤਵਰ ਬਣਾਉਣ ਲਈ ਕੰਮ ਕੀਤਾ ਹੈ। -ਪੀਟੀਆਈ



Most Read

2024-09-22 14:46:13