Economy >> The Tribune


ਦਿੱਲੀ-ਐੱਨਸੀਆਰ ਵਿੱਚ ਦੁੱਧ ਦੀਆਂ ਕੀਮਤਾਂ ’ਚ ਵਾਧਾ


Link [2022-03-06 06:00:40]



ਪੱਤਰ ਪ੍ਰੇਰਕ

ਨਵੀਂ ਦਿੱਲੀ, 5 ਮਾਰਚ

ਖਰੀਦ ਲਾਗਤਾਂ ਵਧਣ 'ਤੇ ਐਤਵਾਰ ਤੋਂ ਦਿੱਲੀ-ਐੱਨਸੀਆਰ ਵਿੱਚ ਦੁੱਧ ਦੀਆਂ ਕੀਮਤਾਂ 'ਚ ਮਦਰ ਡੇਅਰੀ ਵੱਲੋਂ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਜਾਵੇਗਾ। ਇਹ ਐਲਾਨ ਅਮੂਲ ਤੇ ਪਰਾਗ ਮਿਲਕ ਫੂਡਜ਼ ਦੁਆਰਾ ਕੀਮਤਾਂ 'ਚ 2 ਰੁਪਏ ਪ੍ਰਤੀ ਲਿਟਰ ਦੇ ਵਾਧੇ ਦੇ ਕੁਝ ਦਿਨਾਂ ਬਾਅਦ ਕੀਤਾ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ, ਜੋ ਅਮੂਲ ਬ੍ਰਾਂਡ ਦੇ ਤਹਿਤ ਦੁੱਧ ਤੇ ਦੁੱਧ ਉਤਪਾਦਾਂ ਦੀ ਮਾਰਕੀਟਿੰਗ ਕਰਦੀ ਹੈ, ਨੇ 1 ਮਾਰਚ ਤੋਂ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲਿਟਰ ਵਾਧੇ ਦਾ ਐਲਾਨ ਕੀਤਾ ਹੈ। ਮਦਰ ਡੇਅਰੀ ਨੇ ਕਿਹਾ ਕਿ ਇਹ ਦੁੱਧ ਦੀ ਵਿਕਰੀ ਤੋਂ ਲਗਭਗ 75-80 ਪ੍ਰਤੀਸ਼ਤ ਦੁੱਧ ਦੀ ਖਰੀਦ ਨੂੰ ਪਾਸ ਕਰਦੀ ਹੈ। ਕੰਪਨੀ ਨੇ ਕਿਹਾ ਕਿ ਵਧਦੀਆਂ ਖਰੀਦ ਕੀਮਤਾਂ (ਕਿਸਾਨਾਂ ਨੂੰ ਅਦਾ ਕੀਤੀ ਗਈ ਰਕਮ), ਈਂਧਨ ਦੀਆਂ ਕੀਮਤਾਂ ਤੇ ਪੈਕੇਜਿੰਗ ਸਮੱਗਰੀ ਦੀਆਂ ਕੀਮਤਾਂ ਦੇ ਮੱਦੇਨਜ਼ਰ, ਮਦਰ ਡੇਅਰੀ 6 ਮਾਰਚ ਤੋਂ ਦਿੱਲੀ-ਐੱਨਸੀਆਰ 'ਚ ਆਪਣੇ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰਨ ਲਈ ਮਜਬੂਰ ਹੈ। ਐਤਵਾਰ ਤੋਂ ਫੁੱਲ ਕਰੀਮ ਦੁੱਧ ਦੀ ਕੀਮਤ 59 ਰੁਪਏ ਪ੍ਰਤੀ ਲਿਟਰ ਹੋ ਜਾਵੇਗੀ, ਜੋ 57 ਰੁਪਏ ਪ੍ਰਤੀ ਲਿਟਰ ਸੀ। ਟੋਨਡ ਦੁੱਧ ਦੀ ਕੀਮਤ 49 ਰੁਪਏ, ਡਬਲ ਟਨ ਦੁੱਧ ਦੀ ਕੀਮਤ 43 ਰੁਪਏ ਪ੍ਰਤੀ ਲਿਟਰ ਹੋ ਜਾਵੇਗੀ। ਗਾਂ ਦੇ ਦੁੱਧ ਦੀ ਕੀਮਤ 49 ਰੁਪਏ ਪ੍ਰਤੀ ਲਿਟਰ ਤੋਂ ਵਧਾ ਕੇ 51 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਬਲਕ ਵੇਂਡਡ ਦੁੱਧ (ਟੋਕਨ ਮਿਲਕ) ਦੀ ਕੀਮਤ 44 ਰੁਪਏ ਪ੍ਰਤੀ ਲਿਟਰ ਤੋਂ ਵਧਾ ਕੇ 46 ਰੁਪਏ ਕਰ ਦਿੱਤੀ ਗਈ ਹੈ। ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਵੀ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ।



Most Read

2024-09-20 03:16:30