World >> The Tribune


ਯੂਕਰੇਨ ਨੂੰ ‘ਪਾਬੰਦੀਸ਼ੁਦਾ ਹਵਾਈ ਖੇਤਰ’ ਐਲਾਨਣ ਵਿਰੁੱਧ ਪੁੂਤਿਨ ਦੀ ਚਿਤਾਵਨੀ


Link [2022-03-05 19:39:19]



ਲਵੀਵ(ਯੂਕਰੇਨ), 5 ਮਾਰਚ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਕਿਸੇ ਵੀ ਤੀਜੀ ਧਿਰ ਵੱਲੋਂ ਯੂਕਰੇਨ ਦਾ ਹਵਾਈ ਖੇਤਰ 'ਪਾਬੰਦੀਸ਼ੁਦਾ ਹਵਾਈ ਖੇਤਰ' ਐਲਾਨਣ ਨੂੰ ਮਾਸਕੋ 'ਜੰਗ ਵਿੱਚ ਸ਼ਾਮਲ' ਹੋਣਾ ਮੰਨੇਗਾ। ਮਹਿਲਾ ਪਾਇਲਟਾਂ ਨਾਲ ਇਕ ਮੀਟਿੰਗ ਵਿੱਚ ਪੂਤਿਨ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਕੀਤੀ ਗਈ ਹਰ ਕਾਰਵਾਈ ਨੂੰ ਰੂਸ ਵਿੱਚ ਦਖ਼ਲ ਮੰਨਿਆ ਜਾਵੇਗਾ ਅਤੇ ਰੂਸ ਦੀ ਫੌਜ ਲਈ ਖ਼ਤਰੇ ਵਜੋਂ ਦੇਖਿਆ ਜਾਵੇਗਾ। ਉਨ੍ਹਾਂ ਕਿਹਾ, '' ਉਸੇ ਸਮੇਂ ਅਸੀਂ ਇਸ ਕਾਰਵਾਈ ਨੂੰ ਫੌਜੀ ਸੰਘਰਸ਼ ਵਿੱਚ ਸ਼ਾਮਲ ਮੰਨਾਂਗੇ ਅਤੇ ਇਸ ਤੋਂ ਫਰਕ ਨਹੀਂ ਪੈਂਦਾ ਕਿ ਉਹ ਕਿਸ ਦੇ ਮੈਂਬਰ ਹਨ।'' ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਨਾਟੋ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਮੁਲਕ ਉਪਰਲੇ ਹਵਾਈ ਖੇਤਰ ਨੂੰ 'ਪਾਬੰਦੀਸ਼ੁਦਾ ਹਵਾਈ ਖੇਤਰ' ਐਲਾਨਿਆ ਜਾਵੇ। ਉਧਰ, ਨਾਟੋ ਦਾ ਕਹਿਣਾ ਹੈ ਕਿ ਅਜਿਹਾ 'ਪਾਬੰਦੀਸ਼ੁਦਾ ਹਵਾਈ ਖੇਤਰ' ਐਲਾਨ ਨਾਲ ਯੂਕਰੇਨ ਉਪਰੋਂ ਹਰ ਤਰ੍ਹਾਂ ਦੀਆਂ ਗੈਰ ਅਧਿਕਾਰਤ ਜਹਾਜ਼ਾਂ 'ਤੇ ਪਾਬੰਦੀ ਲਗ ਜਾਵੇਗੀ, ਜਿਸ ਨਾਲ ਪ੍ਰਮਾਣੂ ਹਥਿਆਰਾਂ ਨਾਲ ਲੈਸ ਰੂਸ ਨਾਲ ਯੂਰਪੀ ਮੁਲਕਾਂ ਦੀ ਵੱਡੇ ਪੱਧਰ 'ਤੇ ਜੰਗ ਛਿੜ ਜਾਵੇਗੀ। -ਏਪੀ



Most Read

2024-09-21 05:58:45