World >> The Tribune


ਕੈਨੇਡਾ ’ਚ ਸੜਕ ਹਾਦਸੇ ਕਾਰਨ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਮੌਤ


Link [2022-03-05 19:39:19]



ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 5 ਮਾਰਚ

ਕੈਨੇਡਾ ਦੇ ਓਂਟਾਰੀਓ 'ਚ ਸਰਨੀਆ ਨੇੜੇ ਕਾਰ ਹਾਦਸੇ 'ਚ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਿੰਦਰਪਾਲ ਲਿੱਧੜ (31) ਵਾਸੀ ਮੋਨੋ ਟਾਊਨ, ਸੰਨੀ ਖੁਰਾਣਾ (24) ਬਰੈਂਟਫੋਰਡ ਅਤੇ ਕਿਰਨਪ੍ਰੀਤ ਸਿੰਘ ਗਿੱਲ (22) ਵਾਸੀ ਬੈਰੀ ਟਾਊਨ ਵਜੋਂ ਹੋਈ ਹੈ। ਤਿੰਨੋਂ ਪੰਜਾਬ ਦੇ ਫਰੀਦਕੋਟ ਨਾਲ ਸਬੰਧਤ ਸਨ। ਕੈਨੇਡੀਅਨ ਟਾਊਨਸ਼ਿਪ ਹਾਰਥਰ ਵਿੱਚ ਹਾਈਵੇਅ 6 ਨੇੜੇ ਵੈਨ ਦੀ ਟਰਾਲੇ ਨਾਲ ਟੱਕਰ ਹੋ ਗਈ, ਜਿਸ ਕਾਰਨ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ।

ਟਰਾਲਾ ਚਾਲਕ ਨੂੰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਤੀਜੇ ਨੇ ਹਸਪਤਾਲ 'ਚ ਦਮ ਤੋੜ ਦਿੱਤਾ।



Most Read

2024-09-21 05:43:06