World >> The Tribune


ਮਨੀ-ਲੌਂਡਰਿੰਗ ਵਿਰੋਧੀ ਸੰਸਥਾ ਨੇ ਯੂਏਈ ਨੂੰ 'ਗ੍ਰੇਅ' ਸੂਚੀ ਵਿੱਚ ਪਾਇਆ


Link [2022-03-05 19:39:19]



ਦੁਬਈ, 5 ਮਾਰਚ

ਮਨੀ ਲੌਂਡਰਿੰਗ ਵਿਰੋਧੀ ਸੰਸਥਾ ਨੇ ਸੰਯੁਕਤ ਅਰਬ ਅਮੀਰਾਤ(ਯੂਏਈ) ਨੂੰ ਆਪਣੀ ਅਖੌਤੀ 'ਗ੍ਰੇਅ' ਸੂਚੀ ਵਿੱਚ ਸ਼ਾਮਲ ਕੀਤਾ ਹੈ ਕਿਉਂਕਿ ਉਸ ਨੂੰ ਜਾਪਦਾ ਹੈ ਕਿ ਇਹ ਮੁਲਕ ਅਪਰਾਧੀਆਂ ਅਤੇ ਅਤਿਵਾਦੀਆਂ ਨੂੰ ਇਥੇ ਪੈਸਾ ਲੁਕਾਉਣ ਤੋਂ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਿਹਾ। ਪੈਰਿਸ ਸਥਿਤ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਸ਼ੁੱਕਰਵਾਰ ਦੇਰ ਰਾਤ ਯੂਏਈ ਨੂੰ ਗ੍ਰੇਅ ਸੂਚੀ ਵਿੱਚ ਰੱਖਣ ਦਾ ਫੈਸਲਾ ਲਿਆ। ਦੁਬਈ ਤੋਂ ਇਲਾਵਾ ਪੱਛਮੀ ਏਸ਼ੀਆ ਦੇ ਤਿੰਨ ਹੋਰ ਮੁਲਕ ਜਾਰਡਨ, ਸੀਰੀਆ ਅਤੇ ਯਮਨ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਗ੍ਰੇਅ ਸੂਚੀ ਵਿੱਚ ਕੁਲ 23 ਮੁਲਕ ਹਨ। ਗੋਲਬਲ ਸੰਸਥਾ ਐਫਏਟੀਐਫ ਨੇ ਇਕ ਪਾਸੇ ਜਿਥੇ ਯੂਏਈ ਦੀ ਤਰੱਕੀ ਦੀ ਪ੍ਰਸੰਸਾ ਕੀਤੀ ਹੈ, ਉਥੇ ਇਹ ਵੀ ਕਿਹਾ ਹੈ ਕਿ ਇਸ ਸਬੰਧ ਵਿੱਚ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ। ਯੂਏਈ ਨੂੰ ਗ੍ਰੇਅ ਸੂਚੀ ਵਿਚ ਪਾਉਣ ਦੇ ਗਲੋਬਲ ਸੰਸਥਾ ਦੇ ਫੈਸਲੇ ਨਾਲ ਵਪਾਰਕ ਲਿਹਾਜ਼ ਨਾਲ ਬਿਹਤਰ ਮੰਨੀ ਜਾਣ ਵਾਲੇ ਯੂਏਈ ਦੇ ਅਕਸ ਨੂੰ ਸੱਟ ਵੱਜੀ ਹੈ। ਹਾਲਾਂਕਿ ਯੁੂਏਈ ਦੇ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ। -ਏਜੰਸੀ



Most Read

2024-09-21 06:13:43