World >> The Tribune


ਰੂਸੀ ਫ਼ੌਜ ਲੋਕਾਂ ਨੂੰ ਕੱਢਣ ਲਈ ਯੂਕਰੇਨ ਦੇ ਦੋ ਸ਼ਹਿਰਾਂ ’ਚ ਜੰਗਬੰਦੀ ਲਈ ਸਹਿਮਤ


Link [2022-03-05 19:39:19]



ਕੀਵ, 5 ਮਾਰਚ

ਰੂਸੀ ਫੌਜ ਨੇ ਅੱਜ ਤੋਂ ਯੂਕਰੇਨ ਦੇ ਦੋ ਖੇਤਰਾਂ ਵਿੱਚ ਜੰਗਬੰਦੀ ਲਈ ਸਹਿਮਤੀ ਜਤਾਈ ਹੈ ਤਾਂ ਜੋ ਉੱਥੇ ਫਸੇ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਸਕੇ। ਰੂਸ ਦੀ ਸਰਕਾਰੀ ਨਿਊਜ਼ ਏਜੰਸੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਤਾਸ ਸਮਾਚਾਰ ਏਜੰਸੀ ਨੇ ਰੂਸੀ ਰੱਖਿਆ ਮੰਤਰਾਲੇ ਦੁਆਰਾ ਜਾਰੀ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਮਾਸਕੋ ਕੁਝ ਨਿਕਾਸੀ ਮਾਰਗਾਂ 'ਤੇ ਯੂਕਰੇਨੀ ਬਲਾਂ ਨਾਲ ਜੰਗਬੰਦੀ ਲਈ ਸਹਿਮਤ ਹੋ ਗਿਆ ਹੈ ਤਾਂ ਜੋ ਦੱਖਣ-ਪੂਰਬ ਵਿਚ ਰਣਨੀਤਕ ਤੌਰ 'ਤੇ ਮਹੱਤਵਪੂਰਨ ਬੰਦਰਗਾਹ ਸ਼ਹਿਰ ਮਾਰੀਉਪੋਲ ਅਤੇ ਪੂਰਬ ਵਿਚ ਵੋਲਨੋਵਾਖਾ ਸ਼ਹਿਰ ਤੋਂ ਨਾਗਰਿਕਾਂ ਨੂੰ ਕੱਢਣ ਵਿਚ ਮਦਦ ਲਈ। ਹਾਲਾਂਕਿ ਯੂਕਰੇਨ ਦੀ ਫੌਜ ਵੱਲੋਂ ਅਜੇ ਤੱਕ ਕਿਸੇ ਵੀ ਜੰਗਬੰਦੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।



Most Read

2024-09-21 06:16:05