World >> The Tribune


ਸਿੰਗਾਪੁਰ ਨੇ ਭਾਰਤੀਆਂ ਨੂੰ ਇਕਾਂਤਵਾਸ ਮੁਕਤ ਯਾਤਰਾ ਦੀ ਇਜਾਜ਼ਤ ਦਿੱਤੀ


Link [2022-03-05 19:39:19]



ਸਿੰਗਾਪੁਰ, 4 ਮਾਰਚ

ਸਿੰਗਾਪੁਰ ਵਿੱਚ ਦਾਖ਼ਲੇ ਲਈ ਸਾਰੇ ਭਾਰਤੀ ਸ਼ਹਿਰਾਂ ਅਤੇ ਮਲੇਸ਼ੀਆ ਦੇ ਪਿਨਾਂਗ ਤੇ ਇੰਡੋਨੇਸ਼ੀਆ ਦੇ ਬਾਲੀ ਤੋਂ ਆਉਣ ਵਾਲੇ ਅਜਿਹੇ ਹਵਾਈ ਯਾਤਰੀਆਂ ਨੂੰ 16 ਮਾਰਚ ਤੋਂ ਇਕਾਂਤਵਾਸ ਹੋਣ ਦੀ ਲਾਜ਼ਮੀ ਸ਼ਰਤ ਪੂਰੀ ਕਰਨ ਦੀ ਲੋੜ ਨਹੀਂ ਪਵੇਗੀ, ਜਿਨ੍ਹਾਂ ਨੇ ਕਰੋਨਾ ਰੋਕੂ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਲਈਆਂ ਹਨ। ਇੱਕ ਸੀਨੀਅਰ ਮੰਤਰੀ ਨੇ ਅੱਜ ਇਹ ਐਲਾਨ ਕੀਤਾ ਹੈ। ਟਰਾਂਸਪੋਰਟ ਮੰਤਰੀ ਐੱਸ ਈਸ਼ਵਰਨ ਨੇ ਕਿਹਾ ਕਿ ਸਿੰਗਾਪੁਰ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਤੌਰ 'ਤੇ ਖੋਲ੍ਹਣ ਦੀ ਦਿਸ਼ਾ ਵਿੱਚ ਅੱਗੇ ਵਧਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਉਹ ਆਲਮੀ ਵਪਾਰ ਤੇ ਹਵਾਬਾਜ਼ੀ ਕੇਂਦਰ ਦੇ ਆਪਣੇ ਦਰਜੇ ਨੂੰ ਮੁੜ ਹਾਸਲ ਕਰਨਾ ਚਾਹੁੰਦਾ ਹੈ। ਸਿੰਗਾਪੁਰ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀਏਏਐੱਸ) ਨੇ ਦੱਸਿਆ ਕਿ ਭਾਰਤ ਲਈ 'ਟੀਕਾਕਰਨ ਯਾਤਰਾ ਲੇਨ' (ਵੀਟੀਐੱਲ) ਚੇਨੱਈ, ਦਿੱਲੀ ਅਤੇ ਮੁੰਬਈ ਦੇ ਨਾਲ ਨਾਲ ਹੁਣ ਬਾਕੀ ਸ਼ਹਿਰਾਂ ਲਈ ਵੀ ਖੋਲ੍ਹ ਦਿੱਤੀ ਜਾਵੇਗੀ। ਸੀਏਏਐੱਸ ਅਨੁਸਾਰ, ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਕਈ ਹੋਰ ਸ਼ਹਿਰਾਂ ਤੋਂ ਵੀ ਹਵਾਈ ਯਾਤਰੀ ਇਕਾਂਤਵਾਸ ਵਿੱਚ ਜਾਣ ਤੋਂ ਬਿਨਾਂ ਸਿੰਗਾਪੁਰ ਵਿੱਚ ਦਾਖ਼ਲ ਹੋ ਸਕਣਗੇ। -ਪੀਟੀਆਈ



Most Read

2024-09-21 06:04:25