Sport >> The Tribune


ਚੀਨ ’ਚ ਸਰਦ ਰੁੱਤ ਪੈਰਾਲੰਪਿਕਸ ਖੇਡਾਂ ਸ਼ੁਰੂ


Link [2022-03-05 19:39:17]



ਪੇਈਚਿੰਗ, 4 ਮਾਰਚ

ਸਰਤ ਰੁੱਤ ਪੈਰਾਲੰਪਿਕਸ-2022 ਚੀਨ ਦੀ ਰਾਜਧਾਨੀ ਪੇਈਚਿੰਗ ਵਿਚ ਸ਼ੁਰੂ ਹੋ ਗਈਆਂ ਹਨ। ਰੂਸੀ ਅਥਲੀਟਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਤੇ ਯੂਕਰੇਨੀ ਟੀਮ ਜੰਗ ਦੇ ਮੈਦਾਨ ਵਿਚੋਂ ਨਿਕਲ ਕੇ ਹਿੱਸਾ ਲੈਣ ਆਈ ਹੈ। ਯੂਕਰੇਨੀ ਵਫ਼ਦ ਦੇ ਮੁਖੀ ਵਲੇਰੀ ਸੁਸ਼ਕੇਵਿਚ ਨੇ ਕਿਹਾ ਕਿ 'ਇਹ ਚਮਤਕਾਰ ਹੈ ਕਿ ਅਸੀਂ ਪੈਰਾਲੰਪਿਕਸ ਵਿਚ ਹਿੱਸਾ ਲੈਣ ਲਈ ਪਹੁੰਚ ਸਕੇ ਹਾਂ।' ਪੇਈਚਿੰਗ ਵਿਚ ਸਰਦ ਰੁੱਤ ਉਲੰਪਿਕਸ ਖ਼ਤਮ ਹੋਣ ਤੋਂ ਕੁਝ ਦੇਰ ਬਾਅਦ ਹੀ ਰੂਸ ਵੱਲੋਂ ਯੂਕਰੇਨ 'ਤੇ ਹਮਲਾ ਕਰ ਦਿੱਤਾ ਸੀ ਤੇ ਖੇਡ ਜਗਤ ਵੀ ਇਸ ਹਮਲੇ ਦੀ ਮਾਰ ਤੋਂ ਬਚ ਨਹੀਂ ਸਕਿਆ ਹੈ। ਪੈਰਾਲੰਪਿਕਸ ਦੇ ਪ੍ਰਬੰਧਕਾਂ ਨੇ ਪਹਿਲਾਂ ਕਿਹਾ ਸੀ ਕਿ ਰੂਸੀਆਂ ਤੇ ਬੇਲਾਰੂਸੀਆਂ ਨੂੰ ਪੇਈਚਿੰਗ ਵਿਚ ਖੇਡਣ ਦਿੱਤਾ ਜਾਵੇਗਾ ਪਰ ਪੈਰਾਲੰਪਿਕਸ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਆਪਣਾ ਫ਼ੈਸਲਾ ਵਾਪਸ ਲੈ ਲਿਆ ਤੇ ਦੋਵਾਂ ਮੁਲਕਾਂ ਦੇ ਅਥਲੀਟਾਂ ਨੂੰ ਕੱਢ ਦਿੱਤਾ। ਪ੍ਰਬੰਧਕਾਂ ਨੇ ਅਥਲੀਟ ਪਿੰਡ ਵਿਚ ਤਣਾਅ ਹੋਣ ਦਾ ਹਵਾਲਾ ਦਿੱਤਾ ਸੀ। ਯੂਕਰੇਨ ਦੇ ਵਫ਼ਦ ਨੂੰ ਪੇਈਚਿੰਗ ਪਹੁੰਚਣ ਲਈ ਚਾਰ ਦਿਨ ਲੱਗੇ ਹਨ। ਉਹ ਬੱਸ ਰਾਹੀਂ ਪੁੱਜੇ ਹਨ ਤੇ ਰਾਹ ਵਿਚ ਕਈ ਅੜਿੱਕੇ ਪਾਰ ਕੀਤੇ ਹਨ। ਯੂਕਰੇਨ ਦੇ ਕਈ ਖਿਡਾਰੀਆਂ ਨੂੰ ਬੰਬਾਰੀ ਤੇ ਗੋਲੀਬਾਰੀ ਵਿਚੋਂ ਬਚ ਕੇ ਲੰਘਣਾ ਪਿਆ। ਪੈਰਾਲੰਪਿਕਸ ਖੇਡਾਂ ਦਾ ਉਦਘਾਟਨ ਅੱਜ ਪੇਈਚਿੰਗ ਦੇ ਨੈਸ਼ਨਲ ਸਟੇਡੀਅਮ 'ਬਰਡਜ਼ ਨੈਸਟ' ਵਿਚ ਹੋਇਆ। ਇਸ ਮੌਕੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਹੋਰ ਹਾਜ਼ਰ ਸਨ। -ਏਪੀ



Most Read

2024-09-20 10:11:28