Sport >> The Tribune


ਆਸਟਰੇਲੀਆ ਦੇ ਮਹਾਨ ਲੈੱਗ ਸਪਿੰਨਰ ਸ਼ੇਨ ਵਾਰਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ


Link [2022-03-05 19:39:17]



ਸਿਡਨੀ, 4 ਮਾਰਚ

ਆਸਟਰੇਲੀਆ ਦੇ ਮਹਾਨ ਲੈੱਗ ਸਪਿੰਨਰ ਸ਼ੇਨ ਵਾਰਨ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਉਹ ਥਾਈਲੈਂਡ ਦੇ ਇਕ ਵਿਲਾ ਵਿੱਚ ਬੇਸੁਧ ਪਏ ਮਿਲੇ ਸਨ ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮਹਾਨ ਗੇਂਦਬਾਜ਼ ਦੀ ਜਾਨ ਬਚ ਨਹੀਂ ਸਕੀ। ਉਨ੍ਹਾਂ ਆਪਣੀ ਮੌਤ ਤੋਂ 12 ਘੰਟੇ ਪਹਿਲਾਂ ਰੋਡ ਮਾਰਸ਼ ਦੇ ਦੇਹਾਂਤ 'ਤੇ ਦੁੱਖ ਵੀ ਪ੍ਰਗਟਾਇਆ ਸੀ। 52 ਸਾਲਾ ਵਾਰਨ ਟੈਸਟ ਕ੍ਰਿਕਟ ਵਿਚ ਆਸਟਰੇਲੀਆ ਵਲੋਂ ਸਭ ਤੋਂ ਵਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਉਨ੍ਹਾਂ 145 ਟੈਸਟ ਮੈਚਾਂ ਵਿਚ 708 ਵਿਕਟਾਂ ਹਾਸਲ ਕੀਤੀਆਂ ਜਦਕਿ ਇਕ ਦਿਨਾ ਕ੍ਰਿਕਟ ਮੈਚਾਂ ਵਿਚ 293 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਭਾਰਤ ਖਿਲਾਫ਼ 1992 ਵਿਚ ਆਪਣੇ ਕੌਮਾਂਤਰੀ ਕ੍ਰਿਕਟ ਸਫਰ ਦੀ ਸ਼ੁਰੂਆਤ ਕੀਤੀ ਸੀ ਤੇ ਆਪਣਾ ਆਖਰੀ ਟੈਸਟ ਮੈਚ ਜਨਵਰੀ 2007 ਵਿਚ ਇੰਗਲੈਂਡ ਖ਼ਿਲਾਫ ਖੇਡਿਆ ਸੀ।



Most Read

2024-09-20 11:36:53