Sport >> The Tribune


ਆਈਪੀਸੀ ਦਾ ਯੂ-ਟਰਨ: ਰੂਸ ਤੇ ਬੇਲਾਰੂਸ ਖਿਡਾਰੀਆਂ ਉਪਰ ਪੈਰਾਲੰਪਿਕਸ ’ਚ ਹਿੱਸਾ ਲੈਣ ’ਤੇ ਪਾਬੰਦੀ


Link [2022-03-05 19:39:17]



ਪੇਈਚਿੰਗ, 3 ਮਾਰਚ

ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ (ਆਈਪੀਸੀ) ਨੇ ਅੱਜ ਕਿਹਾ ਹੈ ਕਿ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ 'ਤੇ ਯੂਕਰੇਨ ਦੇ ਯੁੱਧ ਵਿਚ ਉਨ੍ਹਾਂ ਦੇ ਦੇਸ਼ਾਂ ਦੀ ਭੂਮਿਕਾ ਕਾਰਨ ਸਰਦ ਰੁੱਤ ਪੈਰਾਲੰਪਿਕ ਖੇਡਾਂ ਵਿਚ ਪਾਬੰਦੀ ਲਗਾ ਦਿੱਤੀ ਹੈ। ਆਈਪੀਸੀ ਨੇ 24 ਘੰਟਿਆਂ ਦੇ ਅੰਦਰ ਆਪਣਾ ਫੈਸਲਾ ਬਦਲਿਆ ਕਿਉਂਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਿਹਾ ਗਿਆ ਸੀ ਕਿ ਰੂਸੀ ਅਤੇ ਬੇਲਾਰੂਸੀ ਖਿਡਾਰੀਆਂ ਨੂੰ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਵਿੱਚ ਨਿਰਪੱਖ ਖਿਡਾਰੀਆਂ ਵਜੋਂ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ, ਉਹ ਆਪਣੇ ਦੇਸ਼ ਦੇ ਨਾਮ ਅਤੇ ਝੰਡੇ ਦੀ ਵਰਤੋਂ ਨਹੀਂ ਕਰ ਸਕਦੇ ਸਨ। ਆਈਪੀਸੀ ਨੂੰ ਇਸ ਕਾਰਨ ਕਾਫ਼ੀ ਆਲੋਚਨਾ ਝੱਲਣੀ ਪਈ ਸੀ ਤੇ ਉਸ ਨੇ ਤੁਰੰਤ ਆਪਣਾ ਫ਼ੈਸਲਾ ਬਦਲ ਲਿਆ।



Most Read

2024-09-20 11:35:18