Sport >> The Tribune


ਕਬੱਡੀ ਕੱਪ ’ਤੇ ਬੀਬੀਐੱਸ ਕਬੱਡੀ ਕਲੱਬ ਰੁੜਕਾਂ ਦਾ ਕਬਜ਼ਾ


Link [2022-03-05 19:39:17]



ਪੱਤਰ ਪ੍ਰੇਰਕ

ਮੁਕੇਰੀਆਂ, 1 ਮਾਰਚ

ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਵਲੋਂ ਸੰਤ ਬਾਬਾ ਹਰਨਾਮ ਸਿੰਘ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ 16ਵਾਂ ਕਬੱਡੀ ਕੱਪ ਤੇ ਬਾਸਕਟਬਾਲ ਟੂਰਨਾਮੈਂਟ ਫਾਈਨਲ ਵਿੱਚੋਂ ਬੀਬੀਐੱਸ ਕਬੱਡੀ ਕਲੱਬ ਰੁੜਕਾਂ ਦੇ ਜੇਤੂ ਰਹਿਣ ਨਾਲ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਪ੍ਰਿੰਸੀਪਲ ਤਰਸੇਮ ਸਿੰਘ ਧੁੱਗਾ, ਜਥੇਦਾਰ ਰਜਿੰਦਰ ਸਿੰਘ ਨੰਗਲਖੂੰਗਾ ਅਤੇ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ ਕਰਵਾਏ ਅੰਡਰ-20 ਵਰਗ ਦੇ ਬਾਸਕਟਬਾਲ ਦੇ ਫਾਈਨਲ ਮੁਕਾਬਲਿਆਂ ਵਿੱਚੋਂ ਯੂਨਾਈਟਿਡ ਸਪੋਰਟਸ ਕਲੱਬ ਟਾਂਡਾ ਦੀ ਟੀਮ ਨੇ ਪਹਿਲਾਂ ਅਤੇ ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਦੀ ਟੀਮ ਨੇ ਦਸੂਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਓਪਨ ਵਰਗ ਵਿੱਚ ਵੀ ਯੂਨਾਈਟਿਡ ਸਪੋਰਟਸ ਕਲੱਬ ਟਾਂਡਾ ਦੀ ਟੀਮ ਨੇ ਪਹਿਲਾਂ ਅਤੇ ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅੰਬਾਲਾ ਜੱਟਾਂ ਦੀ ਟੀਮ ਨੇ ਦਸੂਰਾ ਸਥਾਨ ਹਾਸਲ ਕਰਕੇ ਟਰਾਫੀ ਤੇ ਮਾਇਕ ਸਹਾਇਤਾ ਪ੍ਰਾਪਤ ਕੀਤੀ। ਇਸ ਮੌਕੇ ਕਰਵਾਏ ਕਬੱਡੀ ਦੇ ਫਾਈਨਲ ਮੁਕਾਬਲਿਆਂ ਵਿੱਚੋਂ ਬੀਬੀਐਸ ਕਬੱਡੀ ਕਲੱਬ ਰੁੜਕਾਂ ਦੀ ਟੀਮ ਨੇ ਪਹਿਲਾਂ ਸਥਾਨ ਹਾਸਲ ਕਰਕੇ 51000 ਰੁਪਏ ਅਤੇ ਟਰਾਫੀ ਪ੍ਰਾਪਤ ਕੀਤੀ। ਜਦਕਿ ਦੂਸਰੇ ਸਥਾਨ 'ਤੇ ਰਹੀ ਬੱਲਪੁਰੀਆ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਨੂੰ ਪ੍ਰਬੰਧਕਾਂ ਵਲੋਂ 41000 ਦਾ ਇਨਾਮ ਤੇ ਟਰਾਫੀ ਦੇ ਕੇ ਸਨਮਾਨਿਆ ਗਿਆ।ਇਸ ਮੌਕੇ ਕਰਵਾਏ ਲੜਕੀਆਂ ਦੀ ਕਬੱਡੀ ਦੇ ਸ਼ੋਅ ਮੈਚ ਵਿੱਚ ਪੰਜਾਬ ਦੀ ਟੀਮ ਨੇ ਪਹਿਲਾਂ ਅਤੇ ਹਰਿਆਣਾ ਪ੍ਰਦੇਸ਼ ਦੀ ਲੜਕੀਆਂ ਨੇ ਦੂਸਰਾ ਸਥਾਨ ਹਾਸਲ ਕੀਤਾ।



Most Read

2024-09-20 11:51:37