Sport >> The Tribune


ਕ੍ਰਿਕਟ ਟੂਰਨਾਮੈਂਟ: ਥੇਂਦਾ ਚਿੱਪੜਾ ਦੀ ਟੀਮ ਅੱਵਲ, ਯੂਥ ਕਲੱਬ ਕੋਟਲੀ ਦੋਇਮ


Link [2022-03-05 19:39:17]



ਪੱਤਰ ਪ੍ਰੇਰਕ

ਮੁਕੇਰੀਆਂ, 1 ਮਾਰਚ

ਗੜ੍ਹਦੀਵਾਲਾ ਨੇੜਲੇ ਪਿੰਡ ਭੰਬੋਵਾਲ ਦੇ ਗਰਾਊਂਡ 'ਚ ਬਾਬਾ ਬੰਦਗੀ ਨਾਥ ਕਲੱਬ ਫਤਹਿਪੁਰ ਵੱਲੋਂ ਕਰਵਾਇਆ ਗਿਆ। ਕ੍ਰਿਕਟ ਟੂਰਨਾਮੈਂਟ ਥੇਂਦਾ ਚਿੱਪੜਾ ਦੀ ਟੀਮ ਦੇ ਜੇਤੂ ਰਹਿਣ ਨਾਲ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿੱਚ ਇਲਾਕੇ ਦੀਆਂ 32 ਟੀਮਾਂ ਨੇ ਭਾਗ ਲਿਆ। ਮੈਨ ਆਫ ਸੀਰੀਜ਼ ਨਾਲ ਖਿਡਾਰੀ ਤਰੁਣ ਨੂੰ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ 'ਚ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਯੂਥ ਕਲੱਬ ਥਿੰਦਾ ਚਿਪੜਾ ਨੂੰ 21000 ਰੁਪਏ, ਦੂਸਰੇ ਨੰਬਰ 'ਤੇ ਰਹਿਣ ਵਾਲੀ ਯੂਥ ਕਲੱਬ ਕੋਟਲੀ (ਦਸੂਹਾ) ਦੀ ਟੀਮ ਨੂੰ 11000 ਰੁਪਏ ਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਠਾਕੁਰ ਕੁਲਦੀਪ ਸਿੰਘ, ਯੁਵਾ ਆਗੂ ਸੰਦੀਪ ਡਡਵਾਲ, ਮਨਦੀਪ ਸਿੰਘ, ਮਲਕੀਤ ਸਿੰਘ, ਸਰਵਜੀਤ ਸਿੰਘ, ਰਿਸ਼ਵ ਕੁਮਾਰ, ਐਡਵੋਕੇਟ ਲੱਕੀ, ਭੋਲੂ,ਅਭੀ, ਗੋਲਡੀ, ਵਿਜੇ ਸਿੰਘ, ਹਨੀ ਮਨਹਾਸ, ਰੋਹਨ, ਟੀਨੂੰ, ਪੰਕਜ, ਰਿਸ਼ਵ, ਬੌਬੀ ਫਤਿਹਪੁਰ, ਮੋਹਿਤ, ਜਸਪਾਲ, ਬਲਬੀਰ ਸਿੰਘ, ਗੋਗਾ ਗੋਪੀ, ਪ੍ਰਭਜੋਤ ਸਿੰਘ ਆਦਿ ਵੀ ਹਾਜ਼ਰ ਸਨ।



Most Read

2024-09-20 11:29:09