Sport >> The Tribune


ਫੁਟਬਾਲ ਟੂਰਨਾਮੈਂਟ: ਡੀਏਵੀ ਕਾਲਜ ਫਗਵਾੜਾ ਅਤੇ ਫੁਟਬਾਲ ਕਲੱਬ ਦਿੱਲੀ ਫਾਈਨਲ ਵਿੱਚ


Link [2022-03-05 19:39:17]



ਜੇ.ਬੀ.ਸੇਖੋਂ

ਗੜ੍ਹਸ਼ੰਕਰ, 1 ਮਾਰਚ

ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵੱਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਮਾਹਿਲਪੁਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਖੇਡ ਮੈਦਾਨ ਵਿੱਚ ਕਰਵਾਏ ਜਾ ਰਹੇ 59ਵੇਂ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਵਿੱਚ ਕਲੱਬ ਵਰਗ ਅਧੀਨ ਫੁੱਟਬਾਲ ਕਲੱਬ ਦਿੱਲੀ ਨੇ ਸੀਪੀਆਰਐੱਫ ਜਲੰਧਰ ਨੂੰ 1-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਜਗਾ ਬਣਾ ਲਈ ਹੈ। ਕਾਲਜ ਵਰਗ ਦੇ ਇਕ ਸੈਮੀਫਾਈਨਲ ਮੈਚ ਵਿੱਚ ਡੀਏਵੀ ਕਾਲਜ ਫਗਵਾੜਾ ਨੇ ਦਸ਼ਮੇਸ਼ ਸਪੋਰਟਿੰਗ ਅਕੈਡਮੀ ਸ੍ਰੀ ਆਨੰਦਪੁਰ ਸਾਹਿਬ ਨੂੰ ਪੈਨਲਟੀ ਸ਼ਾਟ ਦੁਆਰਾ 6-5 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਖਾਲਸਾ ਵਾਰੀਅਰਜ਼ ਕਲੱਬ ਕੁਰਾਲੀ ਨੇ ਯੂਨਾਈਟਿਡ ਸਪੋਰਟਿੰਗ ਕਲੱਬ ਕਲਕੱਤਾ ਨੂੰ ਪੈਨਲਟੀ ਸ਼ਾਟ ਦੁਆਰਾ 3-1 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਕੱਲ੍ਹ ਹੋਣ ਵਾਲੇ ਫਾਈਨਲ ਮੁਕਾਬਲਿਆਂ ਵਿੱਚ ਅੰਡਰ 17 ਉਮਰ ਵਰਗ ਤਹਿਤ ਸੰਤ ਬਾਬਾ ਭਾਗ ਸਿੰਘ ਫੁੱਟਬਾਲ ਅਕੈਡਮੀ ਖਿਆਲਾ ਦਾ ਮੁਕਾਬਲਾ ਮਿਨਰਵਾ ਫੁੱਟਬਾਲ ਕਲੱਬ ਚੰਡੀਗੜ੍ਹ ਨਾਲ ਹੋਵੇਗਾ। ਕਲੱਬ ਵਰਗ ਅਧੀਨ ਫੁੱਟਬਾਲ ਕਲੱਬ ਦਿੱਲੀ ਦੀ ਟੀਮ ਖਾਲਸਾ ਵਾਰੀਅਰਜ਼ ਕੁਰਾਲੀ ਦੀ ਟੀਮ ਨਾਲ ਭਿੜੇਗੀ।



Most Read

2024-09-20 11:29:19