Sport >> The Tribune


ਤਲਵਾਰਬਾਜ਼ੀ ਦੇ ਖਿਡਾਰੀਆਂ ਦੀ ਰਜਿਸਟਰੇਸ਼ਨ ਫ਼ੀਸ ਵਿੱਚ ਵਾਧਾ


Link [2022-03-05 19:39:17]



ਨਿੱਜੀ ਪੱਤਰ ਪ੍ਰੇਰਕ

ਗੁਰਦਾਸਪੁਰ, 1 ਮਾਰਚ

ਫੈਂਸਿੰਗ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਫੈਂਸਿੰਗ (ਤਲਵਾਰਬਾਜ਼ੀ) ਦੇ ਖਿਡਾਰੀਆਂ ਦੀ ਸਾਲਾਨਾ ਰਜਿਸਟਰੇਸ਼ਨ ਫ਼ੀਸ 200 ਰੁਪਏ ਤੋਂ ਵਧਾ ਕੇ ਦਸ ਹਜ਼ਾਰ ਰੁਪਏ ਕਰ ਦੇਣ ਨਾਲ ਲੋੜਵੰਦ ਵਰਗ ਨਾਲ ਸਬੰਧਿਤ ਖਿਡਾਰੀਆਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ। ਰਜਿਸਟਰੇਸ਼ਨ ਫੀਸ ਵਿੱਚ ਬੇਤਹਾਸ਼ਾ ਵਾਧਾ ਹੋਣ ਕਾਰਨ ਹੋਣ ਜਾ ਰਹੀ ਫੈਂਸਿੰਗ ਚੈਂਪੀਅਨਸ਼ਿਪ 2021-22 ਵਿੱਚ ਭਾਗ ਲੈਣ ਤੋਂ ਗ਼ਰੀਬ ਵਰਗ ਨਾਲ ਸਬੰਧਿਤ ਬਹੁਤ ਸਾਰੇ ਖਿਡਾਰੀ ਵਾਂਝੇ ਰਹਿ ਜਾਣਗੇ। ਜਾਰੀ ਨੋਟੀਫ਼ਿਕੇਸ਼ਨ ਵਿੱਚ 31 ਮਾਰਚ 2022 ਤੱਕ ਹਰੇਕ ਭਾਗ ਲੈਣ ਵਾਲੇ ਖਿਡਾਰੀ ਨੂੰ ਫ਼ੀਸ ਲਾਜ਼ਮੀ ਜਮਾਂ ਕਰਵਾਉਣ ਲਈ ਆਖਿਆ ਗਿਆ ਹੈ। ਦੂਜੇ ਪਾਸੇ ਪੰਜਾਬ ਫੈਂਸਿੰਗ ਐਸੋਸੀਏਸ਼ਨ ਵੱਲੋਂ 4 ਤੋਂ 6 ਮਾਰਚ ਤੱਕ ਮੁਹਾਲੀ ਵਿੱਚ ਕਰਵਾਈ ਜਾ ਰਹੀ ਪੰਜਾਬ ਰਾਜ ਫੈਂਸਿੰਗ ਚੈਂਪੀਅਨਸ਼ਿਪ 2021-22 ਸਬੰਧੀ ਪੰਜਾਬ ਫੈਂਸਿੰਗ ਐਸੋਸੀਏਸ਼ਨ ਵੱਲੋਂ ਜਾਰੀ ਪੱਤਰ ਵਿੱਚ ਵੀ ਫੈਂਸਿੰਗ ਦੇ ਖਿਡਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਫੈਂਸਿੰਗ ਐਸੋਸੀਏਸ਼ਨ ਆਫ਼ ਇੰਡੀਆ ਨਾਲ ਰਜਿਸਟਰਡ ਖਿਡਾਰੀ ਹੀ ਪੰਜਾਬ ਰਾਜ ਫੈਂਸਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈ ਸਕੇਗਾ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਫੈਂਸਿੰਗ ਖੇਡ ਰਹੇ ਕਈ ਖਿਡਾਰੀਆਂ ਨੂੰ ਆਪਣਾ ਭਵਿੱਖ ਧੁੰਦਲਾ ਹੋਣ ਦੀ ਚਿੰਤਾ ਲੱਗੀ ਹੋਈ ਹੈ । ਗ਼ਰੀਬ ਵਰਗ ਦੇ ਬਹੁ ਗਿਣਤੀ ਫੈਂਸਿੰਗ ਖੇਡ ਰਹੇ ਬੱਚਿਆਂ ਦੇ ਮਾਪਿਆਂ ਨੇ ਆਪਣਾ ਨਾਂ ਗੁਪਤ ਰੱਖਦਿਆਂ ਕਿਹਾ ਕਿ ਫੈਂਸਿੰਗ ਐਸੋਸੀਏਸ਼ਨ ਆਫ਼ ਇੰਡੀਆ ਦੀ ਇਹ ਨੀਤੀ ਗ਼ਰੀਬ ਵਰਗ ਦੇ ਖਿਡਾਰੀਆਂ ਨੂੰ ਲਤਾੜਣ ਵਾਲੀ ਹੈ ਅਤੇ ਇਸ ਨਾਲ ਪਿਛਲੇ ਕਈ ਸਾਲਾਂ ਤੋਂ ਫੈਂਸਿੰਗ ਖੇਡ ਰਹੇ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਖਿਡਾਰੀਆਂ ਦਾ ਭਵਿੱਖ ਧੁੰਦਲਾ ਹੋ ਜਾਵੇਗਾ। ਵਿਦਿਆਰਥੀ ਨੇਤਾ ਅਮਰ ਕ੍ਰਾਂਤੀ ਨੇ ਕਿਹਾ ਕਿ ਸਰਕਾਰਾਂ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ। ਹੋਣਹਾਰ ਗ਼ਰੀਬ ਖਿਡਾਰੀ ਪੈਸੇ ਦੀ ਕਮੀ ਕਾਰਨ ਖੇਡਣ ਤੋਂ ਵਾਂਝੇ ਰਹਿ ਰਹੇ ਹਨ।



Most Read

2024-09-20 11:51:37