Economy >> The Tribune


ਸੜਕ ਮੰਤਰਾਲੇ ਵੱਲੋਂ ਹਾਦਸਾ ਦਾਅਵਿਆਂ ਦੇ ਨਿਬੇੜੇ ਲਈ ਨਵੇਂ ਨਿਯਮ ਤੈਅ


Link [2022-03-05 19:39:16]



ਨਵੀਂ ਦਿੱਲੀ, 3 ਮਾਰਚ

ਸੜਕ ਮੰਤਰਾਲੇ ਨੇ ਵਾਹਨ ਹਾਦਸਾ ਦਾਅਵਾ ਟ੍ਰਿਬਿਊਨਲ ਵੱਲੋਂ ਦਾਅਵਿਆਂ ਦੇ ਛੇਤੀ ਨਿਬੇੜੇ ਲਈ ਨਵੇਂ ਨਿਯਮ ਤੈਅ ਕੀਤੇ ਹਨ। ਮੰਤਰਾਲੇ ਨੇ ਵੀਰਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਨਵੇਂ ਨਿਯਮਾਂ ਵਿੱਚ ਦਾਅਵਿਆਂ ਦੇ ਛੇਤੀ ਨਿਬੇੜੇ ਲਈ ਵੱਖ-ਵੱਖ ਧਿਰਾਂ ਲਈ ਸਮਾਂ ਸੀਮਾ ਦੇ ਨਾਲ-ਨਾਲ ਸੜਕ ਹਾਦਸਿਆਂ ਦੀ ਵਿਆਪਕ ਜਾਂਚ, ਵਿਆਪਕ ਹਾਦਸਾ ਰਿਪੋਰਟ ਅਤੇ ਇਸ ਦੀ ਸੂਚਨਾ ਦੇਣ ਦੀ ਪ੍ਰਕਿਰਿਆ ਤੈਅ ਕੀਤੀ ਗਈ ਹੈ। ਨਵੇਂ ਨਿਯਮ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਮੰਤਰਾਲੇ ਅਨੁਸਾਰ ਵਾਹਨ ਬੀਮਾ ਦੇ ਪ੍ਰਮਾਣ ਪੱਤਰ ਵਿੱਚ ਦਰਸ਼ਾਏ ਪ੍ਰਮਾਣਿਤ ਮੋਬਾਈਲ ਨੰਬਰਾਂ ਨੂੰ ਸ਼ਾਮਲ ਕਰਨਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਨਵੇਂ ਨਿਯਮ ਇਕ ਅਪਰੈਲ 2022 ਤੋਂ ਲਾਗੂ ਹੋਣਗੇ। -ਏਜੰਸੀ



Most Read

2024-09-20 03:02:19