Economy >> The Tribune


ਸਟੇਟ ਬੈਂਕ ਨੇ ਰੂਸੀ ਸੰਸਥਾਵਾਂ ਨਾਲ ਲੈਣ-ਦੇਣ ’ਤੇ ਰੋਕ ਲਗਾਈ


Link [2022-03-05 19:39:16]



ਨਵੀਂ ਦਿੱਲੀ, 3 ਮਾਰਚ

ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਰੂਸੀ ਸੰਸਥਾਵਾਂ ਨਾਲ ਲੈਣ-ਦੇਣ 'ਤੇ ਰੋਕ ਲਾ ਦਿੱਤੀ ਹੈ। ਇਹ ਕਾਰਵਾਈ ਰੂਸ ਵੱਲੋਂ ਯੂਕਰੇਨ 'ਤੇ ਕੀਤੇ ਹਮਲੇ ਨੂੰ ਦੇਖਦਿਆਂ ਪੱਛਮੀ ਮੁਲਕਾਂ ਵੱਲੋਂ ਲਾਈਆਂ ਪਾਬੰਦੀਆਂ ਤਹਿਤ ਕੀਤੀ ਗਈ ਹੈ। ਸੂਤਰਾਂ ਅਨੁਸਾਰ ਸਟੇਟ ਬੈਂਕ ਨੇ ਇਸ ਸਬੰਧੀ ਇੱਕ ਸਰਕੂਲਰ ਜਾਰੀ ਕੀਤਾ ਹੈ ਕਿਉਂਕਿ ਉਸਨੂੰ ਡਰ ਹੈ ਕਿ ਪਾਬੰਦੀਸ਼ੁਦਾ ਇਕਾਈਆਂ ਜਾਂ ਖੇਤਰਾਂ ਨਾਲ ਕੋਈ ਲੈਣ-ਦੇਣ ਕਰਨ ਨਾਲ ਉਸ 'ਤੇ ਵੀ ਪਾਬੰਦੀਆਂ ਲਗ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਯੂਐਸ, ਯੂਰਪੀਅਨ ਯੂਨੀਅਨ ਜਾਂ ਸੰਯੁਕਤ ਰਾਸ਼ਟਰ ਦੀ ਪਾਬੰਦੀ ਸੂਚੀ ਵਿੱਚ ਦਰਜ ਸੰਸਥਾਵਾਂ, ਬੈਂਕਾਂ, ਬੰਦਰਗਾਹਾਂ ਜਾਂ ਜਹਾਜ਼ਾਂ ਨਾਲ ਕਿਸੇ ਤਰ੍ਹਾਂ ਦਾ ਲੈਣ ਦੇਣ ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਵੀ ਕੋਈ ਫਰਕ ਨਹੀਂ ਪੈਂਦਾ ਕਿ ਲੈਣ ਦੇਣ ਕਿਸ ਮੁਦਰਾ ਵਿੱਚ ਹੋ ਰਿਹਾ ਹੈ, ਪਰ ਅਜਿਹੀਆਂ ਸੰਸਥਾਵਾਂ ਦੇ ਭੁਗਤਾਨ ਦੀ ਪ੍ਰਕਿਰਿਆ ਬੈਂਕਿੰਗ ਚੈਨਲ ਦੀ ਥਾਂ ਕਿਸੇ ਹੋਰ ਵਿਧੀ ਰਾਹੀਂ ਕੀਤੀ ਜਾਵੇਗੀ। -ਏਜੰਸੀ



Most Read

2024-09-20 03:04:16