Breaking News >> News >> The Tribune


ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਗੋਲੀਬੰਦੀ ਦੀ ਮੰਗ


Link [2022-03-05 19:39:14]



ਨਵੀਂ ਦਿੱਲੀ, 4 ਮਾਰਚ

ਭਾਰਤ ਨੇ ਪੂਰਬੀ ਯੂਕਰੇਨ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਰੂਸ ਤੇ ਯੂਕਰੇਨ ਨੂੰ ਟਕਰਾਅ ਵਾਲੇ ਖੇਤਰਾਂ ਵਿੱਚ ਗੋਲੀਬੰਦੀ ਦੀ ਅਪੀਲ ਕੀਤੀ ਹੈ। ਭਾਰਤ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ 'ਸੁਰੱਖਿਅਤ ਲਾਂਘਾ' ਦੇਣ ਦੇ ਦੋਵਾਂ ਮੁਲਕਾਂ ਦੇ ਐਲਾਨ ਨੂੰ ਅਮਲੀ ਰੂਪ ਦਿੱਤੇ ਜਾਣ ਦੀ ਉਸ ਨੂੰ ਅਜੇ ਵੀ ਉਡੀਕ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਖਾਰਕੀਵ ਤੇ ਸੂਮੀ ਵਿੱਚ ਕ੍ਰਮਵਾਰ 300 ਤੇ 700 ਭਾਰਤੀ ਅਜੇ ਵੀ ਫਸੇ ਹੋਏ ਹਨ ਜਦੋਂ ਕਿ ਪਿਸੋਚਿਨ ਵਿੱਚ 900 ਤੋਂ ਵੱਧ ਨਾਗਰਿਕ ਮੌਜੂਦ ਹਨ, ਜਿਨ੍ਹਾਂ ਵਿਚੋਂ ਕੁਝ ਨੂੰ ਪੰਜ ਬੱਸਾਂ ਰਾਹੀਂ ਉਥੋਂ ਕੱਢਿਆ ਗਿਆ ਹੈ। ਬਾਗਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਅੰਦਾਜ਼ੇ ਮੁਤਾਬਕ ਯੂਕਰੇਨ ਵਿੱਚ 2000 ਤੋਂ 3000 ਭਾਰਤੀ ਅਜੇ ਵੀ ਮੌਜੂਦ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਇਸ ਦਾਅਵੇ ਨੂੰ ਮੁੜ ਖਾਰਜ ਕਰ ਦਿੱਤਾ ਕਿ ਯੂਕਰੇਨੀ ਸਲਾਮਤੀ ਦਸਤਿਆਂ ਨੇ ਕੁਝ ਭਾਰਤੀ ਨਾਗਰਿਕਾਂ ਨੂੰ ਬੰਦੀ ਬਣਾਇਆ ਹੋਇਆ ਹੈ। ਬਾਗ਼ਚੀ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਜਾਂ ਸੂਚਨਾ ਨਹੀਂ ਹੈ। ਤਰਜਮਾਨ ਨੇ ਕਿਹਾ, ''ਰੂਸ ਤੇ ਯੂਕਰੇਨ ਨੇ ਟਕਰਾਅ ਵਾਲੇ ਖੇਤਰਾਂ ਵਿੱਚੋਂ ਸਿਵਲੀਅਨਾਂ ਨੂੰ ਕੱਢਣ ਲਈ 'ਸੁਰੱਖਿਅਤ ਲਾਂਘਾ' ਦੇਣ ਦੀ ਲੋੜ 'ਤੇ ਸਹਿਮਤੀ ਦਿੱਤੀ ਸੀ, ਪਰ ਅਜੇ ਤੱਕ ਹਕੀਕੀ ਰੂਪ ਵਿੱਚ ਇਸ ਪਾਸੇ ਕੁਝ ਨਹੀਂ ਹੋਇਆ। ਅਸੀਂ ਬੜੀ ਉਤਸੁਕਤਾ ਨਾਲ ਸਭ ਕੁਝ ਨੇੜਿਓਂ ਵਾਚ ਰਹੇ ਹਾਂ।'' ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 15 ਉਡਾਣਾਂ ਜ਼ਰੀਏ 3000 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ ਜਦੋਂਕਿ ਮਿਸ਼ਨ ਅਪਰੇਸ਼ਨ ਗੰਗਾ ਤਹਿਤ 48 ਉਡਾਣਾਂ ਵਿੱਚ 10,300 ਭਾਰਤੀ ਦੇਸ਼ ਪਰਤੇ ਹਨ। -ਪੀਟੀਆਈ



Most Read

2024-09-22 14:42:15