Sport >> The Tribune


ਦੋਆਬਾ ਵਾਰੀਅਰਜ਼ ਸੁਰਖਪੁਰ ਦਾ ਕਬੱਡੀ ਕੱਪ ’ਤੇ ਕਬਜ਼ਾ


Link [2022-02-27 07:13:13]



ਨਿੱਜੀ ਪੱਤਰ ਪ੍ਰੇਰਕ

ਗੁਰਾਇਆ, 26 ਫਰਵਰੀ

ਪਿੰਡ ਢੰਡਾ ਵਿੱਚ ਗਰਾਮ ਪੰਚਾਇਤ, ਸਮੂਹ ਐੱਨਆਰਆਈਜ਼ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਢੰਡਾ ਦੀ ਦੇਖ-ਰੇਖ ਹੇਠ ਕਰਵਾਇਆ ਅੱਠਵਾਂ ਕਬੱਡੀ ਟੂਰਨਾਮੈਂਟ ਦੀਪ ਸਿੱਧੂ ਨੂੰ ਸਮਰਪਿਤ ਕੀਤਾ ਗਿਆ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਮਨਜੀਤ ਢੰਡਾ, ਗਿੰਦਾ ਢੰਡਾ, ਤਿੰਦਾ ਢੰਡਾ ਤੇ ਦੀਪਾ ਢੰਡਾ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ ਮੌਨ ਰੱਖ ਕੇ ਦੀਪ ਸਿੱਧੂ ਨੂੰ ਸਮੂਹ ਦਰਸ਼ਕਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਇਸ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਅਤੇ ਇਨਾਮਾਂ ਦੀ ਵੰਡ ਐੱਸਐੱਸਪੀ ਕੁਲਵੰਤ ਸਿੰਘ ਹੀਰ ਅਤੇ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ। ਕਬੱਡੀ ਕੱਪ 'ਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ ਅੱਠ ਟੀਮਾਂ ਦੇ ਭੇੜ ਹੋਏ। ਫਾਈਨਲ ਮੁਕਾਬਲਾ ਦੋਆਬਾ ਵਾਰੀਅਰਜ਼ ਸੁਰਖਪੁਰ ਨੇ ਸਰਹਾਲਾ ਰਣੂਆ ਦੀ ਟੀਮ ਨੂੰ ਹਰਾ ਕੇ ਕੱਪ 'ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ ਢਾਈ ਲੱਖ ਰੁਪਏ ਨਕਦ ਇਨਾਮ ਅਤੇ ਕੱਪ ਦੇ ਕੇ ਸਨਮਾਨ ਕੀਤਾ ਗਿਆ। ਇਸੇ ਦੌਰਾਨ ਬੈਸਟ ਜਾਫੀ ਅਤੇ ਧਾਵੀ ਨੂੰ ਇੱਕ-ਇੱਕ ਲੱਖ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।



Most Read

2024-09-20 11:30:48