Breaking News >> News >> The Tribune


ਭਾਰਤ ਨੇ ਕਦੇ ਕਿਸੇ ਹੋਰ ਦੇਸ਼ ਦੀ ਧਰਤੀ ’ਤੇ ਕਬਜ਼ਾ ਨਹੀਂ ਕੀਤਾ: ਰਾਜਨਾਥ


Link [2022-02-27 05:34:16]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 26 ਫਰਵਰੀ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਯੂਨੀਵਰਸਿਟੀ ਦੇ 98ਵੇਂ ਡਿਗਰੀ ਵੰਡ ਸਮਾਰੋਹ ਦੌਰਾਨ ਕਿਹਾ ਕਿ ਭਾਰਤ ਦੁਨੀਆ ਦਾ ਇਕੱਲਾ ਅਜਿਹਾ ਦੇਸ਼ ਹੈ ਜਿਸ ਨੇ ਕਦੇ ਕਿਸੇ ਹੋਰ ਦੇਸ਼ ਦੀ ਧਰਤੀ 'ਤੇ ਹਮਲਾ ਜਾਂ ਕਬਜ਼ਾ ਨਹੀਂ ਕੀਤਾ ਹੈ।

ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਆਪਣੇ ਸੰਬੋਧਨ ਦੌਰਾਨ ਰਾਜਨਾਥ ਸਿੰਘ ਨੇ ਕਿਹਾ, ''ਭਾਰਤ ਦੀ ਤਾਕਤ ਵਿਸ਼ਵ ਦੀ ਭਲਾਈ ਲਈ ਹੈ, ਕਿਸੇ ਨੂੰ ਡਰਾਉਣ ਲਈ ਨਹੀਂ। ਭਾਰਤ ਇਕੱਲਾ ਅਜਿਹਾ ਦੇਸ਼ ਹੈ ਜਿਸ ਨੇ ਕਦੇ ਕਿਸੇ ਹੋਰ ਦੇਸ਼ ਦੀ ਇਕ ਇੰਚ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ।'' ਉਨ੍ਹਾਂ ਕਿਹਾ ਕਿ ਦੁਨੀਆ ਵੀ ਮੰਨਦੀ ਹੈ ਕਿ ਭਾਰਤ ਕਿਸੇ ਸਮੇਂ ਗਿਆਨ ਤੇ ਵਿਗਿਆਨ ਸਣੇ ਕਈ ਖੇਤਰਾਂ ਵਿੱਚ ਵਿਸ਼ਵ ਆਗੂ ਸੀ ਪਰ ਬਹੁਤ ਸਾਰੇ ਅਖੌਤੀ ਅਗਾਂਹਵਧੂ ਹਨ ਜੋ ਦੇਸ਼ ਦੀ ਸੱਭਿਆਚਾਰਕ ਉੱਤਮਤਾ ਨੂੰ ਬਦਨਾਮ ਕਰਦੇ ਹਨ ਅਤੇ ਉਸ ਉੱਤੇ ਸਵਾਲ ਉਠਾਉਂਦੇ ਹਨ।

ਅਤਿਵਾਦੀਆਂ ਅਫ਼ਜ਼ਲ ਗੁਰੂ, ਯਾਕੂਬ ਮੇਮਨ ਤੇ ਅਮਰੀਕਾ ਵਿੱਚ ਟਵਿਨ ਟਾਵਰਾਂ ਦੇ ਹਮਲਾਵਰਾਂ ਦੇ ਨਾਵਾਂ ਦਾ ਹਵਾਲਾ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਗਲਤ ਧਾਰਨਾ ਹੈ ਕਿ ਗਰੀਬੀ ਤੇ ਸਿੱਖਿਆ ਦੀ ਘਾਟ ਅਤਿਵਾਦ ਦੇ ਕਾਰਨ ਹਨ। ਮੰਤਰੀ ਨੇ ਕਿਹਾ, ''ਆਜ਼ਾਦੀ ਦੇ 75ਵੇਂ ਸਾਲ ਦੌਰਾਨ ਸਾਨੂੰ ਸਮਾਨਤਾ, ਸਦਭਾਵਨਾ ਤੇ ਗਿਆਨ ਦੀ ਮਹਾਨ ਪ੍ਰੰਪਰਾ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਇੱਕ ਸਾਜ਼ਿਸ਼ ਤਹਿਤ ਸਾਡੇ ਅੰਦਰ ਭਰੇ ਗਏ ਇਸ ਜ਼ਹਿਰ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ।'' ਦੇਸ਼ ਦੀ ਅਧਿਆਤਮਕ ਸ਼ਕਤੀ ਬਾਰੇ ਗੱਲ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਸਟੀਵ ਜੌਬਸ ਅਤੇ ਮਾਰਕ ਜ਼ਕਰਬਰਗ ਵਰਗੇ ਲੋਕ ਵੀ ਮੁਸ਼ਕਲ ਸਮੇਂ ਵਿੱਚ ਸ਼ਾਂਤੀ ਲਈ ਨੈਨੀਤਾਲ ਨੇੜੇ ਕੈਂਚੀ ਧਾਮ ਵਿੱਚ ਨੀਮ ਕਰੋਲੀ ਬਾਬਾ ਦੇ ਦਰਸ਼ਨ ਕਰਨ ਗਏ।



Most Read

2024-09-22 16:21:27