Breaking News >> News >> The Tribune


ਉੱਤਰ ਪ੍ਰਦੇਸ਼ ਚੋਣਾਂ: ਵੋਟਿੰਗ ਦਾ ਪੰਜਵਾਂ ਗੇੜ ਅੱਜ


Link [2022-02-27 05:34:16]



ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਵੋਟਾਂ ਐਤਵਾਰ ਨੂੰ ਪੈਣਗੀਆਂ। ਇਸ ਦੌਰਾਨ ਸੂਬੇ ਦੇ 12 ਜ਼ਿਲ੍ਹਿਆਂ ਵਿਚ ਪੈਂਦੀਆਂ 61 ਵਿਧਾਨ ਸਭਾ ਸੀਟਾਂ ਲਈ 692 ਉਮੀਦਵਾਰ ਮੈਦਾਨ ਵਿਚ ਹਨ। ਇੱਥੇ ਅੱਜ ਸੂਬੇ ਦੇ ਮੁੱਖ ਚੋਣ ਅਧਿਕਾਰੀ ਅਜੈ ਕੁਮਾਰ ਸ਼ੁਕਲਾ ਨੇ ਕਿਹਾ ਕਿ ਚੋਣਾਂ ਦੇ ਪੰਜਵੇਂ ਗੇੜ ਲਈ ਪ੍ਰਚਾਰ ਸ਼ੁੱਕਰਵਾਰ ਸ਼ਾਮ ਨੂੰ ਖ਼ਤਮ ਹੋ ਗਿਆ ਸੀ ਅਤੇ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕਰ ਲਏ ਗੲੇ ਹਨ। ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 6 ਵਜੇ ਤੱਕ ਚੱਲੇਗਾ। ਚੋਣਾਂ ਦੇ ਇਸ ਗੇੜ ਦੌਰਾਨ ਕਰੀਬ 2.24 ਕਰੋੜ ਵੋਟਰ ਆਪਣੇ ਵੋਟ ਦੇ ਇਸਤੇਮਾਲ ਕਰਨਗੇ। -ਪੀਟੀਆਈ



Most Read

2024-09-22 16:32:30