Breaking News >> News >> The Tribune


ਭਾਰਤੀ ਹਵਾਈ ਫ਼ੌਜ ਯੂਕੇ ਨਾਲ ਮਸ਼ਕਾਂ ’ਚ ਹਿੱਸਾ ਨਹੀਂ ਲਵੇਗੀ


Link [2022-02-27 05:34:16]



ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਨੇ ਯੂਕਰੇਨ ਸੰਕਟ ਕਾਰਨ ਪੈਦਾ ਹੋ ਰਹੀ ਸਥਿਤ ਦੇ ਮੱਦੇਨਜ਼ਰ ਅਗਲੇ ਮਹੀਨੇ ਯੂਕੇ ਵਿੱਚ ਹੋਣ ਵਾਲੇ ਬਹੁਪੱਖੀ ਹਵਾਈ ਅਭਿਆਸ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਕੋਬਰਾ ਵਾਰੀਅਰ' ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਭਾਰਤੀ ਹਵਾਈ ਸੈਨਾ ਵੱਲੋਂ ਯੂਕੇ ਦੇ ਵੈਡਿੰਗਟਨ ਵਿੱਚ 6 ਤੋਂ 27 ਮਾਰਚ ਤੱਕ ਹੋਣ ਵਾਲੇ ਅਭਿਆਸ ਵਿੱਚ ਪੰਜ ਹਲਕੇ ਜੰਗੀ ਤੇਜਸ ਜਹਾਜ਼ ਭੇਜਣ ਦੇ ਐਲਾਨ ਤੋਂ ਮਹਿਜ਼ ਤਿੰਨ ਦਿਨ ਬਾਅਦ ਕੀਤਾ ਗਿਆ ਹੈ। ਭਾਰਤੀ ਹਵਾਈ ਸੈਨਾ ਨੇ ਅੱਜ ਸਵੇਰੇ ਟਵੀਟ ਕੀਤਾ ਕਿ 'ਸੱਜਰੇ ਘਟਨਾਕ੍ਰਮਾਂ ਦੇ ਮੱਦੇਨਜ਼ਰ' ਯੂਕੇ ਵਿੱਚ ਹੋਣ ਵਾਲੇ ਅਭਿਆਸ ਲਈ ਆਪਣੇ ਜਹਾਜ਼ ਨਾ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ ਬਾਅਦ ਵਿੱਚ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ। ਅਧਿਕਾਰੀਆਂ ਵਲੋਂ ਟਵੀਟ ਡਿਲੀਟ ਕਰਨ ਦੇ ਕਾਰਨਾਂ ਬਾਰੇ ਨਹੀਂ ਦੱਸਿਆ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ''ਭਾਰਤੀ ਹਵਾਈ ਸੈਨਾ 'ਕੋਬਰਾ ਵਾਰੀਅਰ' ਅਭਿਆਸ ਵਿੱਚ ਹਿੱਸਾ ਨਹੀਂ ਲੈ ਰਹੀ ਹੈ।'' -ਪੀਟੀਆਈ



Most Read

2024-09-22 16:36:49