Breaking News >> News >> The Tribune


ਗੁਜਰਾਤ: ਰਾਹੁਲ ਵੱਲੋਂ ਕਾਂਗਰਸੀ ‘ਕੌਰਵਾਂ’ ਦੀ ਸੂਚੀ ਤਿਆਰ ਕਰਨ ਦੀ ਹਦਾਇਤ


Link [2022-02-27 05:34:16]



ਦਵਾਰਕਾ (ਗੁਜਰਾਤ), 26 ਫਰਵਰੀ

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਗੁਜਰਾਤ ਵਿੱਚ ਪਾਰਟੀ ਦੇ ਨੇਤਾਵਾਂ ਨੂੰ ਪਾਰਟੀ ਵਿਚਲੇ 'ਕੌਰਵਾਂ' ਦੀ ਸੂਚੀ ਤਿਆਰ ਕਰਨ ਆਖਿਆ ਹੈ ਜਿਹੜੇ ਸਿਰਫ ਆਪਣੇ ਏਸੀ ਦਫਤਰਾਂ ਵਿੱਚ ਬੈਠ ਕੇ ਗੱਲਾਂ ਤੇ ਦੂਜਿਆਂ ਨੂੰ ਤੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਅਜਿਹੇ ਲੋਕਾਂ ਨੂੰ ਭਾਜਪਾ ਵਿੱਚ ਚਲੇ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕੇਂਦਰੀ ਜਾਂਚ ਏਜੰਸੀਆਂ ਨੂੰ ਵਰਤਣ ਲਈ ਮੋਦੀ ਸਰਕਾਰ 'ਤੇ ਵੀ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਉਸ ਕੋਲ 'ਸੀਬੀਆਈ, ਈਡੀ, ਮੀਡੀਆ, ਪੁਲੀਸ ਅਤੇ ਗੁੰਡੇ' ਹਨ, ਪਰ ਅੰਤ ਵਿੱਚ ਮਾਇਨੇ ਸਿਰਫ ਸੱਚ ਰੱਖਦਾ ਹੈ।

ਰਾਹੁਲ ਗਾਂਧੀ ਇਸ ਸਾਲ ਦਸੰਬਰ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਣਨੀਤੀ ਤਿਆਰ ਕਰਨ ਲਈ ਪਾਰਟੀ ਦੇ ਤਿੰਨ ਦਿਨਾਂ 'ਚਿੰਤਨ ਸ਼ਿਵਿਰ' ਦੇ ਦੂਜੇ ਦਿਨ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਥਿਤ ਦੋਸ਼ ਲਾਇਆ ਕਿ 'ਭਾਜਪਾ ਦੀ ਸਿਆਸਤ' ਕਾਰਨ ਗੁਜਰਾਤ ਦੁੱਖ ਭੋਗ ਰਿਹਾ ਹੈ ਅਤੇ ਕਿਹਾ ਕਿ ਕਾਂਗਰਸ ਕੋਲ ਅਗਲੀਆਂ ਕਾਂਗਰਸ ਕੋਲ ਸੂਬੇ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਦਾ ਮੌਕਾ ਹੈ ਪਰ ਇਹ ਲੋਕਾਂ ਤੱਕ ਆਪਣਾ ਸਪੱਸ਼ਟ ਨਜ਼ਰੀਆ ਪਹੁੰਚਾਉਣ 'ਚ ਅਸਫਲ ਰਹੀ ਹੈ ਕਿ ਸੱਤਾ ਵਿੱਚ ਆਉਣ ਮਗਰੋਂ ਉਸ ਦਾ ਕੀ ਕਰਨ ਦਾ ਇਰਾਦਾ ਹੈ।

ਰਾਹੁਲ ਗਾਂਧੀ ਨੇ ਕਿਹਾ, ''ਉਨ੍ਹਾਂ ਕੋਲ ਸੀਬੀਆਈ, ਈਡੀ, ਮੀਡੀਆ, ਪੁਲੀਸ, ਗੁੰਡੇ ਅਤੇ ਹਰ ਦਿਨ ਲਈ ਇੱਕ ਬਦਲ ਹੈ। ਪਰ ਇਹ ਚੀਜ਼ਾਂ ਬਿਲਕੁਲ ਮਾਇਨੇ ਨਹੀਂ ਰੱਖਦੀਆਂ। ਗੁਜਰਾਤ ਸਾਨੂੰ ਸਿਖਾਉਂਦਾ ਹੈ ਕਿ ਸੱਚ ਕੀ ਹੈ। ਗਾਂਧੀ ਜੀ ਨੂੰ ਦੇਖੋ। ਕੀ ਉਨ੍ਹਾਂ ਕੋਲ ਕਦੇ ਵੀ ਚੰਗੇ ਕੱਪੜੇ ਸਨ, ਈਡੀ ਜਾਂ ਸੀਬੀਆਈ ਸੀ। ਨਹੀਂ, ਕਿਉਂਕਿ ਸੱਚ ਹਮੇਸ਼ਾ ਸਧਾਰਨ ਹੁੰਦਾ ਹੈ।'' ਉਨ੍ਹਾਂ ਕਿਹਾ, ''ਕਾਂਗਰਸੀ ਵਰਕਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਪਹਿਲਾਂ ਹੀ ਗੁਜਰਾਤ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਤੁਸੀਂ ਇਸ ਨੂੰ ਸਵੀਕਾਰ ਨਹੀਂ ਕਰ ਰਹੇ ਹੋ। ਗੁਜਰਾਤ ਦੇ ਲੋਕ ਤੁਹਾਨੂੰ ਵੱਡੀਆਂ ਉਮੀਦਾਂ ਨਾਲ ਦੇਖ ਰਹੇ ਹਨ। ਭਾਜਪਾ ਨੇ ਜਿੰਨਾ ਨੁਕਸਾਨ ਕਾਂਗਰਸ ਨੂੰ ਪਹੰਚਾਇਆ ਹੈ, ਉਸ ਤੋਂ ਵੀ ਵੱਧ ਗੁਜਰਾਤ ਦੇ ਲੋਕਾਂ ਨੂੰ ਪਹੁੰਚਾਇਆ ਹੈ।'' -ਪੀਟੀਆਈ



Most Read

2024-09-22 16:17:46