Breaking News >> News >> The Tribune


ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਨੇ ਉੱਤਰ ਪ੍ਰਦੇਸ਼ ਚੋਣਾਂ: ਅਖਿਲੇਸ਼


Link [2022-02-27 05:34:16]



ਬਲਰਾਮਪੁਰ (ਉੱਤਰ ਪ੍ਰਦੇਸ਼), 26 ਫਰਵਰੀ

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੋਕਤੰਤਰ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਹਨ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿਚ ਭਾਜਪਾ ਮੁੜ ਸੱਤਾ 'ਚ ਆ ਜਾਂਦੀ ਹੈ ਤਾਂ ਇਹ ਲੋਕਤੰਤਰ ਤੇ ਸੰਵਿਧਾਨ ਨੂੰ ਤਬਾਹ ਕਰ ਦੇਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਨਜ਼ ਕੱਸਦਿਆਂ ਅਖਿਲੇਸ਼ ਨੇ ਕਿਹਾ ਕਿ ਉਂਜ ਤਾਂ ਭਾਜਪਾ ਸਰਕਾਰ 'ਸਬਕਾ ਸਾਥ, ਸਬਕਾ ਵਿਕਾਸ' ਦੀ ਗੱਲ ਕਰਦੀ ਹੈ ਪਰ ਇਸ ਦੇ ਲੋਕ ਸਿਰਫ਼ ਕਾਗਜ਼ਾਂ ਵਿਚ ਪੱਛੜੇ ਹੋਏ ਹਨ, ਜਨਮ ਤੋਂ ਨਹੀਂ। ਇੱਥੇ ਇਕ ਚੋਣ ਰੈਲੀ ਦੌਰਾਨ ਉਨ੍ਹਾਂ ਦੋਸ਼ ਲਗਾਇਆ ਕਿ ਇਹ ਚੋਣਾਂ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਲਈ ਹਨ। ਜੇਕਰ ਭਾਜਪਾ ਸੱਤਾ ਵਿਚ ਆ ਜਾਂਦੀ ਹੈ ਤਾਂ ਇਹ ਦੋਵੇਂ ਤਬਾਹ ਹੋ ਜਾਣਗੇ।

ਕਾਨੂੰਨ-ਵਿਵਸਥਾ ਸਬੰਧੀ ਕਾਬਜ਼ ਧਿਰ 'ਤੇ ਹਮਲਾ ਬੋਲਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਵੱਧ ਹਿਰਾਸਤੀ ਮੌਤਾਂ ਉਨ੍ਹਾਂ ਦੇ ਰਾਜ ਵਿਚ ਹੀ ਹੋਈਆਂ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਯੋਗੀ ਉਨ੍ਹਾਂ ਨੂੰ ਦੰਗਾਕਾਰੀ ਕਹਿੰਦੇ ਹਨ, ਪਰ ਸ਼ੀਸ਼ੇ ਵਿਚ ਖ਼ੁਦ ਦਾ ਚਿਹਰਾ ਨਹੀਂ ਦੇਖਦੇ। -ਪੀਟੀਆਈ



Most Read

2024-09-22 16:35:45