Breaking News >> News >> The Tribune


ਰੱਖਿਆ ਖੇਤਰ ’ਚ ਨਵੀਨੀਕਰਨ ਦੀ ਲੋੜ: ਜਨਰਲ ਨਰਵਾਣੇ


Link [2022-02-27 05:34:16]



ਅਹਿਮਦਾਬਾਦ: ਚੀਫ ਆਫ਼ ਆਰਮੀ ਸਟਾਫ ਜਨਰਲ ਐੱਮ.ਐੱਮ. ਨਰਵਾਣੇ ਨੇ ਅੱਜ ਕਿਹਾ ਕਿ ਰੱਖਿਆ ਅਤੇ ਹਵਾਈ ਖੇਤਰ ਵਿੱਚ ਨਵੀਨੀਕਰਨ ਦਾ ਭਵਿੱਖ 'ਬਿਜਲੀ' ਅਤੇ 'ਲਘੂ ਰੂਪ' ਵਿੱਚ ਹੈ ਅਤੇ ਪਥਰਾਟ ਬਾਲਣ 'ਤੇ ਨਿਰਭਰਤਾ ਵੀ ਘਟਾਈ ਜਾਣੀ ਚਾਹੀਦੀ ਹੈ। ਉਹ ਇੱਥੇ ਕਰਨਾਵਤੀ ਯੂਨੀਵਰਸਿਟੀ ਵਿੱਚ ਤਿੰਨ ਦਿਨਾ 'ਅਹਿਮਦਾਬਾਦ ਡਿਜ਼ਾਈਨ ਵੀਕ' ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਜਨਰਲ ਨਰਵਾਣੇ ਨੇ ਕਿਹਾ ਕਿ ਪਹਿਲੀ ਵਿਸ਼ਵ ਜੰਗ ਤੋਂ ਬਾਅਦ ਟੈਂਕ ਦੇ ਡਿਜ਼ਾਈਨ ਵਿੱਚ ਸ਼ਾਇਦ ਹੀ ਬਦਲਾਅ ਹੋਇਆ ਹੈ ਅਤੇ ਹੁਣ ਇਹ ਚੁਣੌਤੀ ਹੈ ਕਿ ਕੁਝ ਅਜਿਹਾ ਡਿਜ਼ਾਈਨ ਤਿਆਰ ਕੀਤਾ ਜਾਵੇ ਜਿਹੜਾ ਬਿਲਕੁਲ ਵੱਖਰਾ ਹੋਵੇ ਅਤੇ ਭਵਿੱਖ ਨੂੰ ਦੇਖਦਿਆਂ ਸੁਰੱਖਿਅਤ ਹੋਵੇ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਤੋਂ ਇਲਾਵਾ ਕੇਂਦਰ ਸਰਕਾਰ ਨੇ ਬਿਜਲੀ ਅਧਾਰਿਤ ਉਪਕਰਨਾਂ ਦੀ ਲੋੜ ਸਬੰਧੀ ਖਾਕਾ ਤਿਆਰ ਕੀਤਾ ਹੈ, ਜੋ ਪਥਰਾਟੀ ਈਂਧਣ 'ਤੇ ਨਿਰਭਰ ਨਾ ਹੋਵੇ। -ਪੀਟੀਆਈ



Most Read

2024-09-22 16:22:32