Breaking News >> News >> The Tribune


ਸਮਾਜਵਾਦੀ ਪਾਰਟੀ ਵਿਚ ਸਿਰਫ਼ ਸੈਫਈ ਪਰਿਵਾਰ ਵਧਿਆ-ਫੁੱਲਿਆ: ਯੋਗੀ


Link [2022-02-27 05:34:16]



ਅੰਬੇਦਕਰ ਨਗਰ/ਬਲੀਆ (ਉੱਤਰ ਪ੍ਰਦੇਸ਼), 26 ਫਰਵਰੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਵਿਰੋਧੀ ਸਮਾਜਵਾਦੀ ਪਾਰਟੀ 'ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਸਮਾਜਵਾਦੀ ਕਹਿੰਦੇ ਹਨ ਜਦਕਿ ਇਸ ਪਾਰਟੀ ਵਿਚ ਸਿਰਫ਼ ਸੈਫਈ ਪਰਿਵਾਰ ਹੀ ਵਧਿਆ-ਫੁੱਲਿਆ ਹੈ। ਜ਼ਿਕਰਯੋਗ ਹੈ ਕਿ ਸੈਫਈ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਦਾ ਜੱਦੀ ਕਸਬਾ ਹੈ।

ਅੰਬੇਦਕਰ ਨਗਰ ਵਿਚ ਲੜੀਵਾਰ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਡਾ. ਰਾਮ ਮਨੋਹਰ ਲੋਹੀਆ ਕਹਿੰਦੇ ਸਨ ਕਿ ਇਕ ਸੱਚੇ ਸਮਾਜਵਾਦੀ ਨੂੰ ਸੰਪਤੀ ਅਤੇ ਸੰਤਾਨ ਤੋਂ ਦੂਰ ਰਹਿਣਾ ਚਾਹੀਦਾ ਹੈ ਪਰ ਇਨ੍ਹਾਂ ਕਥਿਤ ਸਮਾਜਵਾਦੀਆਂ ਦਾ ਨਾਅਰਾ ਹੈ 'ਸਬਕਾ ਸਾਥ, ਸੈਫਈ ਪਰਿਵਾਰ ਦਾ ਵਿਕਾਸ'। ਉਨ੍ਹਾਂ ਕਿਹਾ, ''1960 ਵਿਚ ਡਾ. ਲੋਹੀਆ ਨੇ ਰਾਮਾਇਣ ਮੇਲਾ ਸ਼ੁਰੂ ਕੀਤਾ ਸੀ। ਹੁਣ ਉਨ੍ਹਾਂ ਦੇ ਮੌਜੂਦਾ ਪੈਰੋਕਾਰ ਰਾਮ ਭਗਤਾਂ ਨੂੰ ਗੋਲੀਆਂ ਮਾਰਦੇ ਹਨ।'' ਉਹ ਮੁਲਾਇਮ ਸਿੰਘ ਦੇ ਮੁੱਖ ਮੰਤਰੀ ਹੋਣ ਵੇਲੇ ਅਯੁੱਧਿਆ ਵਿਚ ਪੁਲੀਸ ਵੱਲੋਂ ਕਾਰ ਸੇਵਕਾਂ ਨੂੰ ਗੋਲੀਆਂ ਮਾਰੇ ਜਾਣ ਸਬੰਧੀ ਗੱਲ ਕਰ ਰਹੇ ਸਨ। -ਪੀਟੀਆਈ



Most Read

2024-09-22 16:18:16