Breaking News >> News >> The Tribune


ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਮਹਿਲਾ ਟਰੇਨੀ ਪਾਇਲਟ ਦੀ ਮੌਤ


Link [2022-02-27 05:34:16]



ਹੈਦਰਾਬਾਦ/ਨਵੀਂ ਦਿੱਲੀ, 26 ਫਰਵਰੀ

ਤਿਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਵਿੱਚ ਅੱਜ ਆਂਧਰਾ ਪ੍ਰਦੇਸ਼ ਦੀ ਇੱਕ ਪ੍ਰਾਈਵੇਟ ਏਵੀਏਸ਼ਨ ਅਕੈਡਮੀ ਦਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਮਹਿਲਾ ਟਰੇਨੀ ਪਾਇਲਟ ਦੀ ਮੌਤ ਹੋ ਗਈ। ਦੂਜੇ ਪਾਸੇ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਕਿਹਾ ਘਟਨਾ ਦੀ ਖਬਰ ਸੁਣ ਕੇ ਉਨ੍ਹਾਂ ਨੂੰ ਸਦਮਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਜਾਂਚ ਟੀਮ ਘਟਨਾ ਸਥਾਨ 'ਤੇ ਜਾ ਰਹੀ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਪਾਇਲਟ ਦੀ ਪਛਾਣ ਮਹਿਮਾ (28) ਵਜੋਂ ਹੋਈ ਹੈ, ਜੋ ਪਿਛਲੇ ਚਾਰ ਮਹੀਨਿਆਂ ਤੋਂ ਸਿਖਲਾਈ ਲੈ ਰਹੀ ਸੀ। ਮਹਿਮਾ ਤਾਮਿਲ ਨਾਡੂ ਦੀ ਵਸਨੀਕ ਸੀ ਅਤੇ ਸਿਕੰਦਰਾਬਾਦ ਵਿੱਚ ਰਹਿੰਦੀ ਸੀ। -ਪੀਟੀਆਈ



Most Read

2024-09-22 16:26:03