World >> The Tribune


ਟੀਚਾ ਹਾਸਲ ਹੋਣ ਤੱਕ ਯੂਕਰੇਨ ਿਵੱਚ ਕਾਰਵਾਈ ਜਾਰੀ ਰਹੇਗੀ: ਮੈਦਵੇਦੇਵ


Link [2022-02-27 04:54:10]



ਮਾਸਕੋ: ਰੂਸੀ ਸੁਰੱਖਿਆ ਪਰਿਸ਼ਦ ਦੇ ਉਪ ਮੁਖੀ ਦਮਿਤਰੀ ਮੈਦਵੇਦੇਵ ਨੇ ਕਿਹਾ ਹੈ ਕਿ ਅਮਰੀਕਾ ਅਤੇ ਉਸ ਦੇ ਭਾਈਵਾਲ ਮੁਲਕਾਂ ਵੱਲੋਂ ਰੂਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਨਾਲ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਡੋਨਬਾਸ ਖ਼ਿੱਤੇ ਦੀ ਰੱਖਿਆ ਲਈ ਫ਼ੌਜੀ ਕਾਰਵਾਈ ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਟੀਚੇ ਹਾਸਲ ਨਹੀਂ ਹੋ ਜਾਂਦੇ। ਸਾਬਕਾ ਪ੍ਰਧਾਨ ਮੰਤਰੀ ਨੇ ਆਸ ਜਤਾਈ ਕਿ 2008 ਵਰਗੇ ਹੀ ਹਾਲਾਤ ਬਣਨਗੇ ਜਦੋਂ ਰੂਸ ਨੇ ਜੌਰਜੀਆ 'ਤੇ ਹਮਲਾ ਕੀਤਾ ਸੀ ਅਤੇ ਜੰਗ ਪੰਜ ਦਿਨਾਂ ਤੱਕ ਚੱਲੀ ਸੀ। ਜੰਗ ਮਗਰੋਂ ਰੂਸ ਨੇ ਜੌਰਜੀਆ ਦੇ ਅਬਕਾਜੀਆ ਅਤੇ ਦੱਖਣੀ ਓਸੇਸ਼ੀਆ ਨੂੰ ਵੱਖਰੇ ਖ਼ਿੱਤੇ ਵਜੋਂ ਮਾਨਤਾ ਦਿੱਤੀ ਸੀ। -ੲੇਪੀ



Most Read

2024-09-21 06:00:38