World >> The Tribune


ਯੂਕਰੇਨ ਖ਼ਿਲਾਫ਼ ਫੌਜੀ ਕਾਰਵਾਈ ਜਾਰੀ ਰਹੇਗੀ: ਦਿਮਿਤ੍ਰੀ ਮੈਦਵੇਦੇਵ


Link [2022-02-26 19:34:49]



ਮਾਸਕੋ, 26 ਫਰਵਰੀ

ਰੂਸ ਦੀ ਸੁਰੱਖਿਆ ਪਰਿਸ਼ਦ ਦੇ ਉਪ ਮੁਖੀ ਦਿਮਿਤ੍ਰੀ ਮੈਦਵੇਦੇਵ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਰੂਸ ਉੱਤੇ ਲਗਾਈਆਂ ਪਾਬੰਦੀਆਂ ਦਾ ਉਸ ਉੱਤੇ ਕੋਈ ਅਸਰ ਨਹੀਂ ਪਏਗਾ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਡੋਨਾਬਾਸ ਖੇਤਰ ਦੀ ਰੱਖਿਆ ਲਈ ਫੌਜੀ ਕਾਰਵਾਈ ਉਸ ਸਮੇਂ ਤਕ ਜਾਰੀ ਰਹੇਗੀ ਜਦੋਂ ਤਕ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਟੀਚੇ ਨੂੰ ਹਾਸਲ ਨਹੀਂ ਕਰ ਲੈਂਦੇ। ਜ਼ਿਕਰਯੋਗ ਹੈ ਕਿ ਪੱਛਮੀ ਦੇਸ਼ਾਂ ਨੇ ਚਾਰ ਵੱਡੇ ਰੂਸੀ ਬੈਂਕਾਂ ਦੀ ਸੰਪਤੀ ਉੱਤੇ ਰੋਕ ਲਗਾਉਣ, ਐਕਸਪੋਰਟ ਕੰਟਰੋਲ ਲਾਗੂ ਕਰਨ ਤੇ ਪੁਤਿਨ ਦੇ ਕਰੀਬੀ ਅਧਿਕਾਰੀਆਂ ਤੇ ਕਾਰੋਬਾਰੀਆਂ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਦਿਮਿਤ੍ਰੀ ਮੈਦਵੇਦੇਵ 2012 ਤੋਂ 2020 ਤਕ ਰੂਸ ਦੇ ਪ੍ਰਧਾਨ ਮੰਤਰੀ ਰਹੇ ਸਨ। -ਪੀਟੀਆਈ



Most Read

2024-09-21 06:18:10