Breaking News >> News >> The Tribune


ਯੂਕਰੇਨ ਦੇ ਰਾਸ਼ਟਰਪਤੀ ਨੇ ਮੋਦੀ ਨੂੰ ਮਦਦ ਲਈ ਅਪੀਲ ਕੀਤੀ


Link [2022-02-26 19:34:47]



ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਨਵੀਂ ਦਿੱਲੀ, 26 ਫਰਵਰੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸ਼ਨਿਚਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਕੀਤੀ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਜ਼ਰੀਏ ਸਿਆਸੀ ਸਮਰਥਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਕੁਝ ਘੰਟੇ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਯੂਕਰੇਨ ਵਿਰੁੱਧ ਰੂਸ ਦੇ 'ਹਮਲਾਵਰ ਵਤੀਰੇ' ਦੀ 'ਜ਼ੋਰਦਾਰ ਨਿੰਦਾ' ਕਰਨ ਵਾਲੇ ਮਤੇ 'ਤੇ ਵੋਟਿੰਗ ਕਰਵਾਈ ਸੀ ਜਿਸ ਵਿਚ ਭਾਰਤ ਨੇ ਹਿੱਸਾ ਨਹੀਂ ਲਿਆ ਸੀ। ਵੋਲੋਦੀਮੀਰ ਜ਼ੇਲੈਂਸਕੀ ਨੇ ਟਵੀਟ ਕੀਤਾ ਕਿ ਯੂਕਰੇਨ ਦੀ ਫੌਜ ਰੂਸੀ ਹਮਲੇ ਦਾ ਜਵਾਬ ਦੇ ਰਹੀ ਹੈ ਅਤੇ ਇਕ ਲੱਖ ਤੋਂ ਵੱਧ 'ਘੁਸਪੈਠੀਏ' ਉਨ੍ਹਾਂ ਦੇ ਦੇਸ਼ ਵਿੱਚ ਦਾਖਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰੂਸ ਦੀਆਂ ਫੌਜਾਂ ਯੂਕਰੇਨ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਗੋਲੀਬਾਰੀ ਕਰ ਰਹੀਆਂ ਹਨ। ਜ਼ੇਲੈਂਸਕੀ ਨੇ ਮੋਦੀ ਨੂੰ ਅਪੀਲ ਕੀਤੀ ਕਿ ਇਸ ਹਮਲੇ ਨੂੰ ਮਿਲ ਕੇ ਨਜਿੱਠਿਆ ਜਾਵੇ।



Most Read

2024-09-22 16:28:42