World >> The Tribune


ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਨੇੜੇ ਏਅਰਫੀਲਡ ’ਤੇ ਕਬਜ਼ਾ ਕੀਤਾ


Link [2022-02-26 11:58:08]



ਕੀਵ, 25 ਫਰਵਰੀ

ਰੂਸ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਮਿਸਾਈਲਾਂ ਦਾਗੀਆਂ ਤੇ ਲੋਕ ਬੰਕਰਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋ ਗਏ ਹਨ। ਇਸੇ ਦੌਰਾਨ ਰੂਸ ਨੇ ਰਾਜਧਾਨੀ ਕੀਵ ਦੇ ਉੱਤਰਪੱਛਮ ਵਿੱਚ ਹੋਸਟੋਮਲ ਏਅਰਫੀਲਡ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਇਸ ਏਅਰਫੀਲਡ ਤੋਂ ਰੂਸ ਵੱਲੋਂ ਕੀਵ 'ਤੇ ਹਮਲੇ ਵੀ ਤੇਜ਼ ਕਰ ਦਿੱਤੇ ਜਾਣਗੇ। ਇਸੇ ਦੌਰਾਨ ਯੂਕਰੇਨ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਰੂਸ ਵੱਲੋਂ ਕੀਵ ਵਿੱਚ ਬੰਬ ਧਮਾਕੇ ਕੀਤੇ ਗਏ ਹਨ। ਕੀਵ ਦੇ ਮੇਅਰ ਵਿਤਾਲੀ ਕਲਿਚਕੋ ਨੇ ਦੱਸਿਆ ਕਿ ਦੁਸ਼ਮਣ ਵੱਲੋਂ ਕੀਵ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਿੰਨ ਮਿਲੀਅਨ ਲੋਕਾਂ ਦੀ ਆਬਾਦੀ ਵਾਲੇ ਇਸ ਸ਼ਹਿਰ ਵਿੱਚ ਲਗਾਤਾਰ ਸਾਇਰਨ ਵਜ ਰਹੇ ਹਨ ਤੇ ਲੋਕਾਂ ਨੇ ਅੰਡਰਗਰਾਊਂਡ ਮੈਟਰੋ ਸਟੇਸ਼ਨਾਂ ਵਿੱਚ ਸ਼ਰਨ ਲਈ ਹੋਈ ਹੈ। ਇਸੇ ਦੌਰਾਨ ਯੂਕਰੇਨ ਦੇ ਅਧਿਕਾਰੀਆਂ ਨੇ ਵੀ ਦਾਅਵਾ ਕੀਤਾ ਹੈ ਕਿ ਬੀਤੀ ਰਾਤ ਰੂਸ ਦੇ ਜੰਗੀ ਜਹਾਜ਼ ਨੂੰ ਤਬਾਹ ਕਰ ਦਿੱਤਾ ਗਿਆ ਤੇ ਇਹ ਜਹਾਜ਼ ਕੀਵ ਦੇ ਰਿਹਾਇਸ਼ੀ ਇਲਾਕੇ ਵਿੱਚ ਕਰੈਸ਼ ਹੋ ਗਿਆ ਜਿਸ ਕਾਰਨ 8 ਲੋਕ ਜ਼ਖ਼ਮੀ ਹੋ ਗਏ। ਯੂਕਰੇਨ ਦੇ ਰਾਸ਼ਰਪਤੀ ਵਲੋਦੋਮੀਰ ਜ਼ੈਨਸਕੀ ਨੇ ਟਵੀਟ ਕੀਤਾ ਹੈ ਕਿ ਭਾਰੀ ਜੰਗ ਜਾਰੀ ਹੈ ਤੇ ਚਰਨੀਹੀਵ, ਮੈਲੀਟੋਪੋਲ ਤੇ ਹੋਸਟੋਮਲ ਇਲਾਕੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਹੈ। -ਰਾਇਟਰਜ਼



Most Read

2024-09-21 08:40:47