Sport >> The Tribune


ਮੁੱਕੇਬਾਜ਼ੀ ਟੂਰਨਾਮੈਂਟ: ਨਿਖਤ ਤੇ ਨੀਤੂ ਫਾਈਨਲ ’ਚ


Link [2022-02-26 11:58:06]



ਨਵੀਂ ਦਿੱਲੀ, 25 ਫਰਵਰੀ

ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ (52 ਕਿੱਲੋ) ਅਤੇ ਨੀਤੂ (48 ਕਿੱਲੋ) ਨੇ ਅੱਜ ਆਖਰੀ ਚਾਰ ਵਿਚ ਸ਼ਾਨਦਾਰ ਜਿੱਤ ਦਰਜ ਕਰ ਕੇ ਬੁਲਗਾਰੀਆ ਦੇ ਸੋਫੀਆ ਵਿਚ ਚੱਲ ਰਹੇ 73ਵੇਂ ਸਟਰੈਂਡਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ।

ਨੀਤੂ ਨੇ ਵਿਰੋਧੀ ਖਿਡਾਰਨ ਯੂਕਰੇਨ ਹੰਨਾ ਓਖੋਤਾ ਨੂੰ ਹਰਾਇਆ ਜਦਕਿ ਜ਼ਰੀਨ ਨੇ ਤੁਰਕੀ ਦੀ ਬੁਸੇ ਨਾਜ਼ ਕਾਕੀਯੋਗਲੂ 'ਤੇ 4-1 ਨਾਲ ਜਿੱਤ ਦਰਜ ਕੀਤੀ। 25 ਸਾਲ ਦੀ ਜ਼ਰੀਨ ਨੇ ਟੂਰਨਾਮੈਂਟ ਦੇ 2019 ਦੇ ਗੇੜ ਵਿਚ ਵੀ ਇਕ ਤਗ਼ਮਾ ਜਿੱਤਿਆ ਸੀ। ਹਾਲਾਂਕਿ, ਨੌਜਵਾਨ ਵਿਸ਼ਵ ਚੈਂਪੀਅਨ ਅਰੁੰਧਤੀ ਚੌਧਰੀ (70 ਕਿੱਲੋ) ਅਤੇ ਪਰਵੀਨ (63 ਕਿੱਲੋ) ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈਆਂ। ਮੌਜੂਦਾ ਚੈਂਪੀਅਨ ਚੌਧਰੀ ਤੁਰਕੀ ਦੀ ਓਲੰਪਿਕ ਚੈਂਪੀਅਨ ਬੁਸੇਨਾਜ਼ ਸੁਰਮੈਨੇਲੀ ਖ਼ਿਲਾਫ਼ 1-4 ਤੋਂ ਜਦਕਿ ਪਰਵੀਨ ਰੂਸ ਦੀ ਨਤਾਲੀਆ ਸਿਚੁਗੋਵਾ ਤੋਂ 2-3 ਨਾਲ ਹਾਰ ਗਈ। ਵਿਸ਼ਵ ਚੈਂਪੀਅਨ ਸੁਰਮੈਨੇਲੀ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਦੇ ਸੈਮੀ ਫਾਈਨਲ ਵਿਚ ਭਾਰਤ ਦੀ ਲਵਲੀਨਾ ਬੋਰਗੋਹੇਨ ਨੂੰ ਹਰਾਇਆ ਸੀ। -ਪੀਟੀਆਈ



Most Read

2024-09-20 11:31:21