Sport >> The Tribune


ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ: ਸ਼ਿਆਮ-ਜਯੋਤੀ ਦੀ ਜੋੜੀ ਨੇ ਜਿੱਤੀ ਚਾਂਦੀ


Link [2022-02-26 11:58:06]



ਦੁਬਈ: ਸ਼ਿਆਮ ਸੁੰਦਰ ਸਵਾਮੀ ਅਤੇ ਜਯੋਤੀ ਬਾਲਿਆਨ ਦੀ ਕੰਪਾਊਂਡ ਮਿਕਸਡ ਜੋੜੀ ਨੇ ਅੱਜ ਚਾਂਦੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਇੱਥੇ ਦੁਬਈ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ ਵਿਚ ਪਹਿਲਾ ਤਗ਼ਮਾ ਦਿਵਾਇਆ। ਭਾਰਤੀ ਜੋੜੀ ਨੇ ਪਹਿਲੇ ਅੱਧ ਵਿਚ ਦੋ ਅੰਕ 78-76 ਨਾਲ ਬੜ੍ਹਤ ਬਣਾਈ ਪਰ ਅਖ਼ੀਰ ਵਿਚ ਦਬਾਅ ਹੇਠ ਆ ਗਈ। ਉਨ੍ਹਾਂ ਨੂੰ ਰੂਸ ਦੇ ਬੇਰ ਸ਼ਿਗਾਏਵ ਅਤੇ ਤਾਤਿਆਨਾ ਆਂਦਰੀਵਸਕਾਈਆ ਤੋਂ 148-150 ਨਾਲ ਹਾਰ ਕੇ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਸ਼ਿਆਮ-ਜਯੋਤੀ ਦੀ ਜੋੜੀ ਨੇ ਸੈਮੀ ਫਾਈਨਲ ਵਿਚ ਜੂਲੀ ਚੁਪਿਨ ਅਤੇ ਥਿਏਰੀ ਜੋਸਾਯੂਮੋ ਦੀ ਫਰਾਂਸਿਸੀ ਜੋੜੀ ਨੂੰ 151-145 ਨਾਲ ਹਰਾ ਕੇ ਘੱਟੋ-ਘੱਟ ਚਾਂਦੀ ਦਾ ਤਗ਼ਮਾ ਪੱਕਾ ਕੀਤਾ ਸੀ। ਭਾਰਤੀ ਪੈਰਾ ਤੀਰਅੰਦਾਜ਼ਾਂ ਨੇ 2017 ਦੇ ਬਾਅਦ ਤੋਂ ਵਿਸ਼ਵ ਚੈਂਪੀਅਨਸ਼ਿਪ ਨੂੰ ਛੱਡ ਕੇ ਹਰੇਕ ਟੂਰਨਾਮੈਂਟ ਵਿਚ ਤਗ਼ਮੇ ਜਿੱਤੇ ਸਨ। ਭਾਰਤ ਨੇ ਇਸ ਤੋਂ ਪਹਿਲਾਂ ਦੋ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪਸ ਪੇਈਚਿੰਗ 2017 ਅਤੇ ਡੈਨ ਬੌਸ਼ 2019 ਵਿਚ ਹਿੱਸਾ ਲਿਆ ਸੀ ਜਿਸ ਵਿਚ ਰਾਕੇਸ਼ ਕੁਮਾਰ ਕਾਂਸੀ ਤਗ਼ਮਾ ਜਿੱਤਣ ਨੇੜੇ ਪਹੁੰਚਿਆ ਸੀ। ਇਸ ਤੋਂ ਪਹਿਲਾਂ ਟੋਕੀਓ ਪੈਰਾਲਿੰਪਿਕ ਦੇ ਕਾਂਸੀ ਤਗ਼ਮਾ ਜੇਤੂ ਭਾਰਤੀ ਖਿਡਾਰੀ ਹਰਵਿੰਦਰ ਸਿੰਘ ਨੂੰ ਪੁਰਸ਼ਾਂ ਦੇ ਵਿਅਕਤੀਗਤ ਓਪਨ ਰੀਕਰਵ ਮੁਕਾਬਲੇ ਦੇ ਪਹਿਲੇ ਗੇੜ ਵਿਚ ਬਾਈ ਮਿਲੀ ਹੈ। ਹਰਵਿੰਦਰ ਨੂੰ ਰੈਂਕਿੰਗ ਗੇੜ ਤੋਂ ਬਾਅਦ 11ਵਾਂ ਦਰਜਾ ਦਿੱਤਾ ਗਿਆ ਹੈ। -ਪੀਟੀਆਈ



Most Read

2024-09-20 11:52:38