Sport >> The Tribune


ਪਹਿਲਵਾਨ ਉਮੇਸ਼ ਨੇ ਝੰਡੀ ਦੀ ਕੁਸ਼ਤੀ ਜਿੱਤੀ


Link [2022-02-26 11:58:06]



ਪੱਤਰ ਪੇ੍ਰਕ

ਮੁੱਲਾਂਪੁਰ ਗ਼ਰੀਬਦਾਸ, 21 ਫਰਵਰੀ

ਮਾਤਾ ਸਿੰਘਾ ਦੇਵੀ ਮੰਦਿਰ ਪ੍ਰਬੰਧਕ ਕਮੇਟੀ ਪਿੰਡ ਨਾਡਾ ਵੱਲੋਂ ਕਰਵਾਏ ਵਿਸ਼ਾਲ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਹਰਿਆਣਾ ਦੇ ਪਹਿਲਵਾਨ ਉਮੇਸ਼ ਮੱਥਰਾ ਨੇ ਜਿੱਤੀ। ਉਸ ਨੇ ਉੱਘੇ ਪਹਿਲਵਾਨ ਪ੍ਰਦੀਪ ਜ਼ੀਰਕਪੁਰ ਨੂੰ 20 ਮਿੰਟ ਵਿੱਚ ਕੋਈ ਨਤੀਜਾ ਨਾ ਨਿਕਲਣ ਮਗਰੋਂ ਪੁਆਇੰਟਾਂ ਦੇ ਆਧਾਰ ਉਤੇ ਹੋਏ ਗਹਿਗੱਚ ਮੁਕਾਬਲੇ ਵਿੱਚ ਹਰਾਇਆ। ਸਾਬਕਾ ਕੌਂਸਲਰ ਕ੍ਰਿਸ਼ਨ ਬਿੱਲਾ ਅਤੇ ਸੱਤਾ ਨੰਬਰਦਾਰ ਨਾਡਾ ਵੱਲੋਂ ਝੰਡੀ ਦੇ ਇਨਾਮ ਵਿੱਚ ਦੋ ਲੱਖ ਰੁਪਏ ਦੇ ਇਨਾਮ ਵਾਲੀਆਂ ਦੋ ਮੱਝਾਂ ਦਿੱਤੀਆਂ ਗਈਆਂ। ਕਮੇਟੀ ਪ੍ਰਧਾਨ ਕਰਤਾਰ ਭੁੰਬਲਾ, ਖਜ਼ਾਨਚੀ ਨੀਟ, ਦਿਆਲ ਕਾਲਸ, ਕੌਂਸਲਰ ਕ੍ਰਿਸ਼ਨ ਬਿੱਲਾ ਤੇ ਮਹਿੰਦਰ ਬਹਿੜਾ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਹਵਨ ਕਰਨ ਮਗਰੋਂ ਲੰਗਰ ਚਲਾਇਆ ਗਿਆ। ਦੂਜੇ ਪੜਾਅ ਦੌਰਾਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵਸੀਲੇੇ ਸਦਕਾ ਕਰਵਾਏ ਕੁਸ਼ਤੀ ਦੰਗਲ ਦੌਰਾਨ ਪਹਿਲਵਾਨ ਸੁਰਜੀਤ ਅਖਾੜਾ ਝੀਲ ਚੰਡੀਗੜ੍ਹ ਨੇ ਲਾਲੀ ਦਿਆਲਪੁਰਾ ਨੂੰ, ਹਰੀ ਮੁੱਲਾਂਪੁਰ ਗਰੀਬਦਾਸ ਨੇ ਵਿਸ਼ੂ ਨੂੰ, ਬਾਜ਼ ਸ਼ੇਰੋ ਨੇ ਭੋਲਾ ਨੂੰ, ਸੋਨੂੰ ਮੁੱਲਾਂਪੁਰ ਗ਼ਰੀਬਦਾਸ ਨੇ ਕਾਲਾ ਨਾਡਾ ਨੂੰ, ਯੋਗੇਸ਼ ਨਾਡਾ ਨੇ ਅੰਗਦ ਅੰਮ੍ਰਿਤਸਰ ਨੂੰ ਚਿੱਤ ਕੀਤਾ। ਜਦਕਿ ਸੋਨੂੰ ਜ਼ੀਰਕਪੁਰ ਤੇ ਦੀਪਾ ਰੌਣੀ ਸਮੇਤ ਹੋਰ ਪਹਿਲਵਾਨ ਬਰਾਬਰ ਰਹੇ। ਸਭਨਾਂ ਪਹਿਲਵਾਨਾਂ ਨੂੰ ਕਮੇਟੀ ਨੇ ਨਗਦ ਇਨਾਮ ਦਿੱਤੇ ਗਏ। ਕੁਲਵੀਰ ਕਾਈਨੌਰ ਨੇ ਕੁਮੈਂਟਰੀ ਕੀਤੀ।



Most Read

2024-09-20 11:38:09