Sport >> The Tribune


ਸ਼ਤਰੰਜ: ਪ੍ਰਗਨਾਨੰਦਾ ਨੇ ਦੁਨੀਆ ਦੇ ਅੱਵਲ ਨੰਬਰ ਖਿਡਾਰੀ ਕਾਰਲਸਨ ਨੂੰ ਹਰਾਇਆ


Link [2022-02-26 11:58:06]



ਚੇਨੱਈ: ਭਾਰਤ ਦੇ ਗਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਏਅਰਥਿੰਗਜ਼ ਮਾਸਟਰਜ਼ ਦੇ ਅੱਠਵੇਂ ਗੇੜ ਵਿੱਚ ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਉਲਟਫੇਰ ਕੀਤਾ। ਪ੍ਰਗਨਾਨੰਦਾ ਨੇ ਅੱਜ ਸਵੇਰੇ ਖੇਡੀ ਗਈ ਬਾਜ਼ੀ ਵਿੱਚ ਕਾਲੇ ਮੋਹਰਿਆਂ ਨਾਲ ਖੇਡਦਿਆਂ ਕਾਰਲਸਨ ਨੂੰ 39 ਚਾਲਾਂ ਵਿੱਚ ਮਾਤ ਦਿੱਤੀ। ਉਸ ਨੇ ਇਸ ਤਰ੍ਹਾਂ ਕਾਲਰਸਨ ਦੀ ਜੇਤੂ ਮੁਹਿੰਮ ਵੀ ਰੋਕ ਦਿੱਤੀ ਹੈ, ਜਿਸ ਨੇ ਇਸ ਤੋਂ ਪਹਿਲਾਂ ਲਗਾਤਾਰ ਤਿੰਨ ਬਾਜ਼ੀਆਂ ਜਿੱਤੀਆਂ ਸਨ। ਭਾਰਤੀ ਗਰੈਂਡ ਮਾਸਟਰ ਦੇ ਇਸ ਜਿੱਤ ਨਾਲ ਅੱਠ ਅੰਕ ਹੋ ਗਏ ਹਨ ਅਤੇ ਉਹ ਅੱਠਵੇਂ ਗੇੜ ਮਗਰੋਂ ਸੰਯੁਕਤ 12ਵੇਂ ਸਥਾਨ 'ਤੇ ਹੈ। ਪਿਛਲੇ ਗੇੜ ਦੀਆਂ ਬਾਜ਼ੀਆਂ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਕਾਰਨ ਪ੍ਰਗਨਾਨੰਦਾ ਦੀ ਕਾਰਲਸਨ 'ਤੇ ਜਿੱਤ ਹੈਰਾਨੀਜਨਕ ਹੈ। ਉਸ ਨੇ ਇਸ ਤੋਂ ਪਹਿਲਾਂ ਸਿਰਫ਼ ਲੇਵ ਆਰੋਨੀਅਨ ਖ਼ਿਲਾਫ਼ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ ਪ੍ਰਗਨਾਨੰਦਾ ਨੇ ਦੋ ਬਾਜ਼ੀਆਂ ਡਰਾਅ ਖੇਡੀਆਂ, ਜਦਕਿ ਚਾਰ ਬਾਜ਼ੀਆਂ ਵਿੱਚ ਉਸ ਨੂੰ ਹਾਰ ਝੱਲਣੀ ਪਈ ਸੀ। -ਪੀਟੀਆਈ



Most Read

2024-09-20 11:45:52