Sport >> The Tribune


ਐੱਫਆਈਐੱਚ ਪ੍ਰੋ ਲੀਗ: ਭਾਰਤੀ ਮਹਿਲਾ ਟੀਮ ਦੀ ਕਮਾਨ ਸਵਿਤਾ ਨੂੰ ਸੌਂਪੀ


Link [2022-02-26 11:58:06]



ਨਵੀਂ ਦਿੱਲੀ: ਰਾਣੀ ਰਾਮਪਾਲ ਦੀ ਗ਼ੈਰ-ਮੌਜੂਦਗੀ ਵਿੱਚ ਮਾਹਿਰ ਗੋਲਕੀਪਰ ਸਵਿਤਾ ਨੂੰ ਇਸ ਮਹੀਨੇ ਭੁਬਨੇਸ਼ਵਰ ਵਿੱਚ ਸਪੇਨ ਖ਼ਿਲਾਫ਼ ਹੋਣ ਵਾਲੇ ਐੱਫਆਈਐੱਚ ਮਹਿਲਾ ਹਾਕੀ ਪ੍ਰੋ ਲੀਗ ਮੁਕਾਬਲੇ ਲਈ ਅੱਜ 22 ਮੈਂਬਰੀ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਰਾਣੀ ਇਸ ਸਮੇਂ ਬੰਗਲੌਰ ਵਿੱਚ ਹੈ ਅਤੇ ਸੱਟ ਦਾ ਇਲਾਜ ਕਰਵਾ ਰਹੀ ਹੈ। ਇਸ ਲਈ ਸਵਿਤਾ ਹੀ ਟੀਮ ਦੀ ਅਗਵਾਈ ਕਰੇਗੀ। ਦੀਪ ਗ੍ਰੇਸ ਏਕਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤ ਦਾ ਸਪੇਨ ਖ਼ਿਲਾਫ਼ ਮੁਕਾਬਲਾ 26 ਅਤੇ 27 ਫਰਵਰੀ ਨੂੰ ਹੋਵੇਗਾ। ਸਵਿਤਾ ਦੀ ਅਗਵਾਈ ਵਿੱਚ ਭਾਰਤੀ ਮਹਿਲਾ ਟੀਮ ਪਿਛਲੇ ਮਹੀਨੇ ਓਮਾਨ ਦੇ ਮਸਕਟ ਵਿੱਚ ਏਸ਼ੀਆ ਕੱਪ ਵਿੱਚ ਤੀਸਰੇ ਸਥਾਨ 'ਤੇ ਰਹੀ ਸੀ। ਟੀਮ ਵਿੱਚ ਝਾਰਖੰਡ ਦੀ ਮੁਟਿਆਰ ਫਾਰਵਰਡ ਸੰਗੀਤਾ ਕੁਮਾਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਅਗਲੇ ਹਫ਼ਤੇ ਕੌਮਾਂਤਰੀ ਹਾਕੀ ਵਿੱਚ ਪਲੇਠਾ ਮੈਚ ਖੇਡੇਗੀ। ਹਾਕੀ ਇੰਡੀਆ ਦੇ ਚੋਣਕਾਰਾਂ ਨੇ ਇਨ੍ਹਾਂ ਦੋ ਮੈਚਾਂ ਲਈ ਰਸ਼ਮਿਤਾ ਮਿੰਜ਼, ਅਕਸ਼ਿਤਾ ਅਬਾਸੋ ਢੇਕਲੇ, ਸੋਨਿਕਾ, ਮਾਰੀਆਨਾ ਕੁਜੂਰ ਅਤੇ ਐਸ਼ਵਰਿਆ ਰਾਜੇਸ਼ ਚੌਹਾਨ ਨੂੰ ਵੀ ਰਿਜ਼ਰਵ ਰੱਖਿਆ ਹੈ। ਮੁੱਖ ਭਾਰਤੀ ਕੋਚ ਯਾਨੇਕਾ ਸ਼ੋਪਮੈਨ ਨੇ ਕਿਹਾ, ''ਅਸੀ ਸਪੇਨ ਖ਼ਿਲਾਫ਼ ਆਪਣੇ ਘਰੇਲੂ ਪ੍ਰੋ ਲੀਗ ਮੈਚਾਂ ਨੂੰ ਲੈ ਕੇ ਉਤਸੁਕ ਹਾਂ। ਓਮਾਨ ਤੋਂ ਪਰਤਣ ਮਗਰੋਂ ਅਸੀਂ ਕਾਫ਼ੀ ਪਸੀਨਾ ਵਹਾਇਆ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਜਿਨ੍ਹਾਂ 22 ਖਿਡਾਰਨਾਂ ਦੀ ਚੋਣ ਕੀਤੀ ਗਈ ਹੈ, ਉਹ ਸਪੇਨ ਖ਼ਿਲਾਫ਼ ਆਪਣਾ ਹੁਨਰ ਵਿਖਾਉਣ ਲਈ ਤਿਆਰ ਹੋਣਗੀਆਂ।'' -ਪੀਟੀਆਈ



Most Read

2024-09-20 11:46:10