Sport >> The Tribune


ਰਾਣੀ ਦੀ ਗੈਰਮੌਜੂਦਗੀ ’ਚ ਸਵਿਤਾ ਕਰੇਗੀ ਮਹਿਲਾ ਹਾਕੀ ਟੀਮ ਦੀ ਅਗਵਾਈ


Link [2022-02-26 11:58:06]



ਨਵੀਂ ਦਿੱਲੀ, 21 ਫਰਵਰੀ

ਤਜਰਬੇਕਾਰ ਗੋਲੀਕੀਪਰ ਸਵਿਤਾ ਨੂੰ ਨਿਯਮਤ ਕਪਤਾਨ ਰਾਣੀ ਰਾਮਪਾਲ ਦੀ ਗੈਰਹਾਜ਼ਰੀ ਵਿੱਚ ਅਗਲੇ ਦਿਨੀਂ ਭੁਬਨੇਸ਼ਵਰ ਵਿੱਚ ਸਪੇਨ ਖਿਲਾਫ਼ ਖੇਡੀ ਜਾਣ ਵਾਲੀ ਐੱਫਆਈਐੱਚ ਮਹਿਲਾ ਹਾਕੀ ਪ੍ਰੋ ਲੀਗ ਲਈ ਐਲਾਨੀ 22 ਮੈਂਬਰੀ ਟੀਮ ਦਾ ਨਵਾਂ ਕਪਤਾਨ ਥਾਪਿਆ ਗਿਆ ਹੈ। ਰਾਣੀ ਰਾਮਪਾਲ ਅਜੇ ਵੀ ਬੰਗਲੂਰੂ ਵਿੱਚ ਸੱਟ ਤੋਂ ਉਭਰ ਰਹੀ ਹੈ। ਸਪੇਨ ਖਿਲਾਫ 26 ਤੇ 27 ਫਰਵਰੀ ਨੂੰ ਖੇਡੇ ਜਾਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਡਿਫੈਂਡਰ ਦੀਪ ਗਰੇਸ ਇੱਕਾ ਉਪ ਕਪਤਾਨ ਹੋਵੇਗੀ। ਸਵਿਤਾ ਦੀ ਅਗਵਾਈ ਵਿੱਚ ਪਿਛਲੇ ਮਹੀਨੇ ਓਮਾਨ ਵਿੱਚ ਖੇਡੇ ਏਸ਼ੀਆ ਕੱਪ ਵਿਚ ਭਾਰਤੀ ਮਹਿਲਾ ਟੀਮ ਤੀਜੇ ਸਥਾਨ 'ਤੇ ਰਹੀ ਸੀ। ਟੀਮ ਵਿੱਚ ਝਾਰਖੰਡ ਦੀ ਨੌਜਵਾਨ ਖਿਡਾਰਨ ਫਾਰਵਰਡ ਸੰਗੀਤਾ ਕੁਮਾਰੀ ਨੂੰ ਨਵੇਂ ਚਿਹਰੇ ਵਜੋਂ ਸ਼ਾਮਲ ਕੀਤਾ ਗਿਆ ਹੈ। ਟੀਮ ਦੀਆਂ ਹੋਰਨਾਂ ਖਿਡਾਰਨਾਂ 'ਚ ਬਿੱਛੂ ਦੇਵੀ ਖਰੀਬਾਮ, ਰਜਨੀ ਇਤੀਮਾਰਪੂ, ਗੁਰਜੀਤ ਕੌਰ, ਉਦਿਤਾ, ਇਸ਼ਿਕਾ ਚੌਧਰੀ, ਨਿਸ਼ਾ, ਸਲੀਮਾ ਟੇਟੇ, ਸੁਸ਼ੀਲਾ ਚਾਨੂੰ ਪੁਖਰਾਮਬਾਮ, ਜਿਓਤੀ, ਮੋਨਿਕਾ, ਨੇਹਾ, ਨਵਜੋਤ ਕੋਰ, ਨਮਿਤਾ ਟੋਪੋ, ਵੰਦਨਾ ਕਟਾਰੀਆ, ਸ਼ਰਮੀਲਾ ਦੇਵੀ, ਨਵਨੀਤ ਕੌਰ, ਲਾਲਰੇਮਸਿਆਮੀ, ਰਾਜਵਿੰਦਰ ਕੌਰ, ਰਸ਼ਮਿਤਾ ਮਿਨਜ਼, ਅਕਸ਼ਤਾ ਅਬਾਸੋ, ਸੋਨਿਕਾ, ਮਾਰਿਆਨਾ ਕੁਜੁਰ ਤੇ ਐਸ਼ਵਰਿਆ ਰਾਜੇਸ਼ ਚਵਾਨ ਸ਼ਾਮਲ ਹਨ। -ਪੀਟੀਆਈ



Most Read

2024-09-20 11:48:05