Economy >> The Tribune


ਵਪਾਰਕ ਮਕਸਦ ਲਈ ਬੈਂਕ ਦੀਆਂ ਸੇਵਾਵਾਂ ਲੈਣ ਵਾਲਾ ਖਪਤਕਾਰ ਸੁਰੱਖਿਆ ਕਾਨੂੰਨ ਤੋਂ ਬਾਹਰ: ਸੁਪਰੀਮ ਕੋਰਟ


Link [2022-02-26 11:58:02]



ਨਵੀਂ ਦਿੱਲੀ, 23 ਫਰਵਰੀ

ਸੁਪਰੀਮ ਕੋਰਟ ਨੇ ਕਿਹਾ ਹੈ ਕਿ 'ਵਪਾਰਕ ਮਕਸਦ' ਲਈ ਬੈਂਕ ਦੀਆਂ ਸੇਵਾਵਾਂ ਲੈਣ ਵਾਲਾ ਵਿਅਕਤੀ ਖਪਤਕਾਰ ਸੁਰੱਖਿਆ ਕਾਨੂੰਨ ਦੇ ਤਹਿਤ ਖਪਤਕਾਰ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਖਪਤਕਾਰ ਦੇ ਦਾਇਰੇ ਵਿੱਚ ਆਉਣ ਲਈ ਇੱਕ ਵਿਅਕਤੀ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਸੇਵਾਵਾਂ ਕੇਵਲ ਸਵੈ-ਰੁਜ਼ਗਾਰ ਦੇ ਜ਼ਰੀਏ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਲਈਆਂ ਗਈਆਂ ਸਨ। ਜਸਟਿਸ ਐੱਲ. ਨਾਗੇਸ਼ਵਰ ਰਾਓ ਅਤੇ ਬੀਆਰ ਗਵਈ ਦੇ ਬੈਂਚ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਕਿਸੇ ਵਪਾਰਕ ਉਦੇਸ਼ ਲਈ ਕੋਈ ਸੇਵਾ ਪ੍ਰਾਪਤ ਕਰਦਾ ਹੈ ਤਾਂ ਉਸ ਐਕਟ ਵਿੱਚ ਪਰਿਭਾਸ਼ਿਤ ਕੀਤੇ ਗਏ 'ਖਪਤਕਾਰ' ਦੇ ਅਰਥਾਂ ਵਿੱਚ ਆਉਣ ਲਈ ਉਸਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਸੇਵਾਵਾਂ ਸਿਰਫ਼ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਉਦੇਸ਼ਾਂ ਲਈ ਪ੍ਰਾਪਤ ਕੀਤੀਆਂ ਗਈਆਂ ਸਨ।



Most Read

2024-09-20 03:13:31