Breaking News >> News >> The Tribune


ਯੂਪੀ ਚੋਣਾਂ ਦੇ ਪੰਜਵੇਂ ਗੇੜ ਲਈ ਪ੍ਰਚਾਰ ਬੰਦ


Link [2022-02-26 11:58:01]



ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਗੇੜ ਤਹਿਤ ਚੋਣ ਪ੍ਰਚਾਰ ਅੱਜ ਬੰਦ ਹੋ ਗਿਆ। ਯੂਪੀ ਦੇ 12 ਜ਼ਿਲ੍ਹਿਆਂ ਦੀਆਂ 61 ਸੀਟਾਂ 'ਤੇ ਐਤਵਾਰ ਨੂੰ ਵੋਟਾਂ ਪੈਣਗੀਆਂ। ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਜੈ ਕੁਮਾਰ ਸ਼ੁਕਲਾ ਨੇ ਕਿਹਾ ਕਿ ਪੰਜਵੇਂ ਗੇੜ ਦੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਚੋਣਾਂ ਦੇ ਪੰਜਵੇਂ ਗੇੜ 'ਚ 692 ਉਮੀਦਵਾਰ ਮੈਦਾਨ 'ਚ ਹਨ ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 2.24 ਕਰੋੜ ਤੋਂ ਜ਼ਿਆਦਾ ਵੋਟਰ ਕਰਨਗੇ। ਜਿਨ੍ਹਾਂ ਜ਼ਿਲ੍ਹਿਆਂ 'ਚ ਵੋਟਾਂ ਪੈਣੀਆਂ ਹਨ, ਉਨ੍ਹਾਂ 'ਚ ਸੁਲਤਾਨਪੁਰ, ਚਿਤਰਕੂਟ, ਪ੍ਰਤਾਪਗੜ੍ਹ, ਕੌਸ਼ਾਂਭੀ, ਪ੍ਰਯਾਗਰਾਜ, ਬਾਰਾਬੰਕੀ, ਬਹਿਰਾਈਚ, ਸ੍ਰਵਸਤੀ ਅਤੇ ਗੌਂਡਾ ਸ਼ਾਮਲ ਹਨ। ਕਾਂਗਰਸ ਦੇ ਕਦੇ ਗੜ੍ਹ ਮੰਨੇ ਜਾਂਦੇ ਅਮੇਠੀ ਅਤੇ ਰਾਏਬਰੇਲੀ ਸਮੇਤ ਅਯੁੱਧਿਆ 'ਚ ਐਤਵਾਰ ਨੂੰ ਵੋਟਾਂ ਪੈਣਗੀਆਂ। ਹੁਣ ਆਖਰੀ ਤਿੰਨ ਗੇੜਾਂ 'ਚ ਵੋਟਿੰਗ 27 ਫਰਵਰੀ, 3 ਮਾਰਚ ਅਤੇ 7 ਮਾਰਚ ਨੂੰ ਹੋਵੇਗੀ। ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। -ਪੀਟੀਆਈ



Most Read

2024-09-22 16:41:03