Breaking News >> News >> The Tribune


ਮੋਦੀ ਸਰਕਾਰ ਹੋਰਨਾਂ ਮੁਲਕਾਂ ਨਾਲ ਮਿਲ ਕੇ ਪੂਤਿਨ ’ਤੇ ਦਬਾਅ ਬਣਾਏ: ਆਰਐੱਸਐੱਸ


Link [2022-02-26 11:58:01]



ਨਵੀਂ ਦਿੱਲੀ: ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਕੌਮੀ ਕਾਰਜਕਾਰਨੀ ਮੈਂਬਰ ਇੰਦਰੇਸ਼ ਕੁਮਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ 'ਤੇ ਕੀਤੇ ਫੌਜੀ ਹਮਲੇ ਨੂੰ 'ਫੌਰੀ' ਰੋਕਣ ਲਈ ਹੋਰਨਾਂ ਮੁਲਕਾਂ ਨਾਲ ਮਿਲ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ 'ਤੇ ਦਬਾਅ ਬਣਾਏ। ਕੁਮਾਰ ਨੇ ਜ਼ੋਰ ਦੇ ਕੇ ਆਖਿਆ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਬਲਕਿ ਇਸ ਨਾਲ ਇਨਸਾਨੀਅਤ ਦਾ ਹੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕੌਮੀ ਆਗੂਆਂ, ਕੂਟਨੀਤਕਾਂ ਤੇ ਸਿਵਲ ਸੁਸਾਇਟੀ ਨੂੰ ਅਪੀਲ ਕੀਤੀ ਕਿ ਉਹ ਪੂਤਿਨ ਨੂੰ ਇਸ ਮਸਲੇ ਦਾ ਸੰਵਾਦ ਜ਼ਰੀੲੇ ਹੱਲ ਕੱਢਣ ਲਈ ਮਨਾਉਣ। ਆਰਐੱਸਐੱਸ ਆਗੂ ਨੇ ਇਕ ਸੁਨੇਹੇੇ ਵਿੱਚ ਕਿਹਾ, ''ਭਾਰਤ ਸਣੇ ਵਿਸ਼ਵ ਦੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ, ਸਿਆਸਤਦਾਨਾਂ, ਕੂਟਨੀਤਕਾਂ, ਰੱਖਿਆ ਮਾਹਿਰਾਂ, ਵਿਗਿਆਨੀਆਂ ਤੇ ਸਿਵਲ ਸੁਸਾਇਟੀ ਨੂੰ ਇਕਜੁੱਟ ਹੋ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਫੌਰੀ ਜੰਗ ਰੋਕ ਕੇ ਗੱਲਬਾਤ ਦੀ ਮੇਜ਼ 'ਤੇ ਆਉਣ।'' ਕੁਮਾਰ ਨੇ ਕਿਹਾ, ''ਭਾਰਤ ਅਮਨ ਚਾਹੁੰਦਾ ਹੈ। ਅਜਿਹੀ ਕੋਈ ਵਜ੍ਹਾ/ਹਾਲਾਤ ਨਾ ਹੋਵੇ ਜਿਸ ਨਾਲ ਜੰਗ ਨਾਲ ਭੜਕੇ। ਜੰਗ ਦੇ ਸਿੱਟੇ ਬੇਹੱਦ ਡਰਾਉਣੇ, ਦਰਦਨਾਕ ਤੇ ਅਸਹਿਣਸ਼ੀਲ ਹੁੰਦੇ ਹਨ।'' -ਪੀਟੀਆਈ



Most Read

2024-09-22 16:28:45