Breaking News >> News >> The Tribune


ਮੋਦੀ ਦੀ ਪੁਣੇ ਫੇਰੀ ਦੌਰਾਨ ਮੁਜ਼ਾਹਰਾ ਕਰਨਗੇ ਕਾਂਗਰਸ, ਐੱਨਸੀਪੀ ਤੇ ਸ਼ਿਵ ਸੈਨਾ ਵਰਕਰ


Link [2022-02-26 11:58:01]



ਪੁਣੇ, 25 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 6 ਮਾਰਚ ਨੂੰ ਪੁਣੇ ਦੌਰੇ ਦੌਰਾਨ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਅਤੇ ਕਾਂਗਰਸ ਦੇ ਕਾਰਕੁਨ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। ਇਹ ਜਾਣਕਾਰੀ ਅੱਜ ਸਥਾਨਕ ਨੇਤਾਵਾਂ ਨੇ ਦਿੱਤੀ ਹੈ। ਉਕਤ ਤਿੰਨੋਂ ਪਾਰਟੀਆਂ ਮਹਾਰਾਸ਼ਟਰ ਵਿੱਚ ਸੱਤਾਧਾਰੀ ਮਹਾ ਵਿਕਾਸ ਅਘਾੜੀ (ਐੱਮਵੀੲੇ) ਗਠਜੋੜ ਦਾ ਹਿੱਸਾ ਹਨ।

ਐੱਨਸੀਪੀ ਦੇ ਪੁਣੇ ਮੁਖੀ ਪ੍ਰਸ਼ਾਂਤ ਜਗਤਾਪ ਅਤੇ ਕਾਂਗਰਸ ਦੇ ਉਨ੍ਹਾਂ ਦੇ ਹਮਰੁਤਬਾ ਰਮੇਸ਼ ਬਾਗਵੇ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਸੰਸਦ ਵਿੱਚ ਦਿੱਤੇ ਉਸ ਬਿਆਨ ਖ਼ਿਲਾਫ਼ ਹੋਵੇਗਾ, ਜਿਸ ਵਿੱਚ ਉਨ੍ਹਾਂ ਨੇ ਕਰੋਨਾ ਲਾਗ ਦੇ ਫੈਲਾਅ ਲਈ ਮਹਾਰਾਸ਼ਟਰ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ, ''ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਿੱਪਣੀ ਕੀਤੀ ਸੀ ਕਿ ਮਹਾਰਾਸ਼ਟਰ ਨੇ ਹੋਰ ਸੂਬਿਆਂ 'ਚ ਕਰੋਨਾ ਲਾਗ ਫੈਲਾਈ ਹੈ। ਇਹ ਸੂਬੇ ਦੀ ਤੌਹੀਨ ਹੈ। ਇਸ ਕਰਕੇ ਮੋਦੀ ਜਦੋਂ 6 ਮਾਰਚ ਨੂੰ ਪੁਣੇ ਆਉਣਗੇ ਤਾਂ ਤਿੰਨੋਂ ਪਾਰਟੀਆਂ ਵਿਰੋਧ ਪ੍ਰਦਰਸ਼ਨ ਕਰਨਗੀਆਂ।'' ਜ਼ਿਕਰਯੋਗ ਹੈ ਕਿ ਮੈਟਰੋ ਰੇਲ ਸੇਵਾ ਦੇ ਉਦਘਾਟਨ ਲਈ 6 ਮਾਰਚ ਨੂੰ ਪ੍ਰਧਾਨ ਮੰਤਰੀ ਦੇ ਪੁਣੇ ਆਉਣ ਦੀ ਉਮੀਦ ਹੈ ਪਰ ਉਨ੍ਹਾਂ ਦੇ ਪ੍ਰੋਗਰਾਮ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਮਿਲੀ ਹੈ। ਸ੍ਰੀ ਜਗਤਾਪ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਸ਼ਹਿਰ ਦੇ ਸਾਰੇ ਮੁੱਖ ਚੌਕਾਂ ਵਿੱਚ ਕੀਤਾ ਜਾਵੇਗਾ। -ਪੀਟੀਆਈ



Most Read

2024-09-22 16:28:07