Breaking News >> News >> The Tribune


ਰਾਸ਼ਟਰਪਤੀ ਕੋਵਿੰਦ ਉੜੀਸਾ ਦੇ ਦੋ ਦਿਨਾ ਦੌਰੇ ’ਤੇ


Link [2022-02-20 10:14:00]



ਭੁਬਨੇਸ਼ਵਰ, 19 ਫਰਵਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਦੋ ਦਿਨਾ ਉੜੀਸਾ ਦੌਰਾ ਅੱਜ ਤੋਂ ਸ਼ੁਰੂ ਹੋ ਗਿਆ। ਇਸ ਦੌਰੇ ਦੌਰਾਨ ਸ੍ਰੀ ਕੋਵਿੰਦ ਪੁਰੀ ਵਿਚ ਸਥਿਤ ਭਗਵਾਨ ਜਗਨਨਾਥ ਮੰਦਿਰ 'ਚ ਨਤਮਸਤਕ ਹੋਏ। ਰਾਸ਼ਟਰਪਤੀ ਆਪਣੇ ਦੌਰੇ ਦੌਰਾਨ ਗੌੜੀਯ ਮਿਸ਼ਨ ਦੇ ਸੰਸਥਾਪਕ ਸ੍ਰੀਮਦ ਭਗਤੀ ਸਿਧਾਂਤ ਸਰਸਵਤੀ ਗੋਸਵਾਮੀ ਪ੍ਰਭੂਪਦ ਦੀ 150ਵੀਂ ਜੈਅੰਤੀ ਸਬੰਧੀ ਸਮਾਰੋਹ ਦਾ ਉਦਘਾਟਨ ਕਰਨਗੇ। ਉੜੀਸਾ ਦੇ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਰਾਜਪਾਲ ਗਣੇਸ਼ੀ ਲਾਲ ਅਤੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੀਤਾ। ਇਸ ਮੌਕੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਰਾਸ਼ਟਰਪਤੀ ਕੋਵਿੰਦ ਦਾ ਪੁਰੀ ਦਾ ਇਹ ਤੀਜਾ ਦੌਰਾ ਹੈ। ਇਸ ਤੋਂ ਪਹਿਲਾਂ ਉਹ 18 ਮਾਰਚ 2018 ਅਤੇ ਪਿਛਲੇ ਸਾਲ 22 ਮਾਰਚ ਨੂੰ ਭਗਵਾਨ ਜਗਨਨਾਥ ਮੰਦਿਰ ਦੇ ਦਰਸ਼ਨ ਕਰਨ ਲਈ ਪੁਰੀ ਆਏ ਸਨ। ਪ੍ਰੋਗਰਾਮ ਮੁਤਾਬਕ, ਰਾਸ਼ਟਰਪਤੀ ਕੋਵਿੰਦ ਨੇ ਸ਼ਨਿਚਰਵਾਰ ਸ਼ਾਮ ਨੂੰ 12ਵੀਂ ਸਦੀ ਵਿਚ ਬਣੇ ਜਗਨਨਾਥ ਮੰਦਿਰ ਦੇ ਦਰਸ਼ਨ ਕੀਤੇ। ਅਗਲੇ ਦਿਨ ਸਵੇਰੇ ਉਹ ਸ੍ਰੀ ਚੈਤੰਨਿਆ ਗੌੜੀਯ ਮੱਠ ਜਾਣਗੇ ਅਤੇ ਉਸ ਤੋਂ ਬਾਅਦ ਗੁੰਡਿਚਾ ਮੰਦਿਰ ਸਾਹਮਣੇ ਸ਼ਰਧਾਬਲੀ ਵਿਚ ਹੋਣ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਰਾਸ਼ਟਰਪਤੀ ਸ੍ਰੀਮਦ ਭਗਤੀ ਸਿਧਾਂਤ ਸਰਸਵਤੀ ਗੋਸਵਾਮੀ ਪ੍ਰਭੂਪਦ ਦੀ 150ਵੀਂ ਜੈਅੰਤੀ ਸਬੰਧੀ ਸਮਾਰੋਹ ਦਾ ਉਦਘਾਟਨ ਕਰਨਗੇ ਅਤੇ ਫਿਰ ਪੁਰੀ ਤੋਂ ਭੁਬਨੇਸ਼ਵਰ ਆਉਣਗੇ। -ਪੀਟੀਆਈ



Most Read

2024-09-22 16:32:55