Breaking News >> News >> The Tribune


ਸੀਨੀਅਰ ਪੱਤਰਕਾਰ ਰਵੀਸ਼ ਤਿਵਾੜੀ ਦਾ ਦੇਹਾਂਤ


Link [2022-02-20 10:14:00]



ਨਵੀਂ ਦਿੱਲੀ, 19 ਫਰਵਰੀ

ਸੀਨੀਅਰ ਪੱਤਰਕਾਰ ਤੇ 'ਇੰਡੀਅਨ ਐਕਸਪ੍ਰੈੱਸ' ਦੇ ਕੌਮੀ ਬਿਊਰੋ ਮੁਖੀ ਰਵੀਸ਼ ਤਿਵਾੜੀ ਦਾ ਦੇਹਾਂਤ ਹੋ ਗਿਆ ਹੈ। ਉਹ 40 ਵਰ੍ਹਿਆਂ ਦੇ ਸਨ ਤੇ ਪਿਛਲੇ ਦੋ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਤਿਵਾੜੀ ਦੇ ਪਰਿਵਾਰ ਵਿਚ ਪਤਨੀ ਪੂਜਯ ਤੋਂ ਇਲਾਵਾ ਮਾਤਾ-ਪਿਤਾ ਅਤੇ ਇਕ ਭਰਾ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਦੁਪਹਿਰੇ ਗੁਰੂਗ੍ਰਾਮ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਸ਼ਨਿਚਰਵਾਰ ਸੁਵੱਖਤੇ ਉਨ੍ਹਾਂ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ, ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਤੇ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼ ਨੇ ਰਵੀਸ਼ ਤਿਵਾੜੀ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। ਉਹ ਪਿਛਲੇ 12 ਸਾਲਾਂ ਤੋਂ 'ਇੰਡੀਅਨ ਐਕਸਪ੍ਰੈੱਸ' ਨਾਲ ਜੁੜੇ ਹੋਏ ਸਨ ਤੇ ਕਈ ਹੋਰ ਅਦਾਰਿਆਂ ਵਿਚ ਵੀ ਕੰਮ ਕਰ ਚੁੱਕੇ ਸਨ। ਪ੍ਰਧਾਨ ਮੰਤਰੀ ਨੇ ਤਿਵਾੜੀ ਦੀ ਪਤਨੀ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਘਰ ਜਾ ਕੇ ਪਰਿਵਾਰ ਨਾਲ ਅਫ਼ਸੋਸ ਜ਼ਾਹਿਰ ਕੀਤਾ। -ਪੀਟੀਆਈ

ਅਸਾਮ ਦੇ ਸੀਨੀਅਰ ਪੱਤਰਕਾਰ ਪ੍ਰਤਾਪ ਬੋਰਦੋਲੋਈ ਨਹੀਂ ਰਹੇ

ਅਸਾਮ ਵਿਚ ਟੀਵੀ ਪੱਤਰਕਾਰੀ ਦੀ ਨੀਂਹ ਰੱਖਣ ਵਾਲੇ ਸੀਨੀਅਰ ਪੱਤਰਕਾਰ ਪ੍ਰਤਾਪ ਬੋਰਦੋਲੋਈ ਦਾ ਵੀ ਦੇਹਾਂਤ ਹੋ ਗਿਆ ਹੈ। ਉਹ 72 ਵਰ੍ਹਿਆਂ ਦੇ ਸਨ। ਦੂਰਦਰਸ਼ਨ ਕੇਂਦਰ ਗੁਹਾਟੀ ਵਿਚ ਅਸਾਮੀ ਭਾਸ਼ਾ ਦੇ ਉਹ ਪਹਿਲੇ ਨਿਊਜ਼ਰੀਡਰ ਸਨ। ਉਹ ਕੇਂਦਰ ਦੇ ਡਿਪਟੀ ਡਾਇਰੈਕਟਰ ਵਜੋਂ ਸੇਵਾਮੁਕਤ ਹੋਏ ਸਨ। -ਪੀਟੀਆਈ



Most Read

2024-09-22 16:33:48