Breaking News >> News >> The Tribune


ਸਰਕਾਰ ਦਾ ਕੂੜੇ ਵਾਲੀਆਂ ਥਾਵਾਂ ਗਰੀਨ ਜ਼ੋਨ ’ਚ ਬਦਲਣ ਦਾ ਉਦੇਸ਼: ਮੋਦੀ


Link [2022-02-20 10:14:00]



ਇੰਦੌਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਦੇਸ਼ ਦੇ ਸ਼ਹਿਰੀ ਇਲਾਕਿਆਂ 'ਚ ਕੂੜੇ ਦੇ ਢੇਰਾਂ ਵਾਲੀਆਂ ਹਜ਼ਾਰਾਂ ਏਕੜ ਜ਼ਮੀਨ ਨੂੰ ਮੁਕਤ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਮੀਨਾਂ ਨੂੰ ਅਗਲੇ ਕੁਝ ਕੁ ਸਾਲਾਂ 'ਚ ਗਰੀਨ ਜ਼ੋਨ 'ਚ ਤਬਦੀਲ ਕਰ ਦਿੱਤਾ ਜਾਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਸ਼ਹਿਰੀ ਇਲਾਕਿਆਂ 'ਚ ਕੂੜੇ ਦੇ ਨਿਬੇੜੇ ਦੀ ਸਮਰੱਥਾ 2014 ਤੋਂ ਚਾਰ ਗੁਣਾ ਵਧ ਗਈ ਹੈ। ਪੈਟਰੋਲੀਅਮ ਪਦਾਰਥਾਂ ਲਈ ਹੋਰ ਮੁਲਕਾਂ 'ਤੇ ਨਿਰਭਰਤਾ ਘਟਾਉਣ ਲਈ ਬਾਇਓ-ਈਂਧਣ ਵਰਤਣ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਪੈਟਰੋਲ 'ਚ ਈਥਾਨੋਲ ਦੀ ਮਿਲਾਵਟ ਅੱਠ ਸਾਲ ਪਹਿਲਾਂ ਕਰੀਬ ਦੋ ਫ਼ੀਸਦੀ ਸੀ ਜੋ ਹੁਣ ਵਧ ਕੇ ਕਰੀਬ ਅੱਠ ਫ਼ੀਸਦ ਹੋ ਗਈ ਹੈ। ਇੰਦੌਰ 'ਚ 150 ਕਰੋੜ ਰੁਪਏ ਦੇ 550 ਟਨ ਸਮਰੱਥਾ ਵਾਲੇ 'ਗੋਬਰ ਧਨ' ਬਾਇਓ-ਸੀਐੱਨਜੀ ਪਲਾਂਟ ਦਾ ਵਰਚੁਅਲੀ ਉਦਘਾਟਨ ਕਰਨ ਮਗਰੋਂ ਆਪਣੇ ਭਾਸ਼ਣ 'ਚ ਸ੍ਰੀ ਮੋਦੀ ਨੇ ਕਿਹਾ ਕਿ ਕਈ ਸ਼ਹਿਰਾਂ 'ਚ ਦਹਾਕਿਆਂ ਤੋਂ ਹਜ਼ਾਰਾਂ ਏਕੜ ਜ਼ਮੀਨ 'ਤੇ ਲੱਖਾਂ ਟਨ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਨ੍ਹਾਂ ਕਾਰਨ ਆਬੋ-ਹਵਾ 'ਚ ਪ੍ਰਦੂਸ਼ਣ ਦੇ ਨਾਲ ਨਾਲ ਬਿਮਾਰੀਆਂ ਵੀ ਫੈਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ ਦੂਜੇ ਗੇੜ 'ਚ ਸਰਕਾਰ ਵੱਲੋਂ ਕੂੜੇ ਦੇ ਢੇਰਾਂ ਤੋਂ ਅਜਿਹੀਆਂ ਜ਼ਮੀਨਾਂ ਨੂੰ ਮੁਕਤ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। -ਪੀਟੀਆਈ



Most Read

2024-09-22 16:33:48