Breaking News >> News >> The Tribune


ਤਾਮਿਲਨਾਡੂ: ਭਾਜਪਾ ਨੇ ਕੇਂਦਰੀ ਮੰਤਰੀ ਦੀ ਥਾਂ ਕਿਸੇ ਹੋਰ ਵੱਲੋਂ ਵੋਟ ਪਾਏ ਜਾਣ ਦੇ ਦੋਸ਼ ਲਗਾਏ


Link [2022-02-20 10:14:00]



ਚੇਨੱਈ: ਭਾਰਤੀ ਜਨਤਾ ਪਾਰਟੀ ਦੀ ਤਾਮਿਲਨਾਡੂ ਇਕਾਈ ਦੇ ਪ੍ਰਧਾਨ ਕੇ ਅੰਨਾਮਲਾਈ ਨੇ ਅੱਜ ਨਗਰ ਨਿਗਮ/ਕੌਂਸਲ ਚੋਣਾਂ ਵਿੱਚ ਫ਼ਰਜ਼ੀ ਵੋਟਾਂ ਪੈਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਐੱਲ ਮੁਰੂਗਨ ਦੀ ਥਾਂ ਪਹਿਲਾਂ ਹੀ ਕਿਸੇ ਹੋਰ ਵਿਅਕਤੀ ਵੱਲੋਂ ਵੋਟ ਪਾਈ ਜਾ ਚੁੱਕੀ ਸੀ। ਮੁਰੂਗਨ ਨੇ ਬਾਅਦ ਵਿਚ ਇੱਥੋਂ ਦੇ ਇਕ ਪੋਲਿੰਗ ਬੂਥ 'ਤੇ ਵੋਟ ਪਾਈ ਅਤੇ ਭਾਜਪਾ ਦੀ ਸੂਬਾ ਇਕਾਈ ਵੱਲੋਂ ਇਸ ਸਬੰਧੀ ਤਸਵੀਰ ਵੀ ਮੀਡੀਆ ਨਾਲ ਸਾਂਝੀ ਕੀਤੀ ਗਈ। ਭਾਜਪਾ ਦੇ ਸੂਬਾ ਪ੍ਰਧਾਨ ਆਪਣੇ ਦੋਸ਼ਾਂ 'ਤੇ ਅੜੇ ਰਹੇ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਵਿਰੋਧ ਦਰਜ ਕੀਤੇ ਜਾਣ ਮਗਰੋਂ ਹੀ ਅਧਿਕਾਰੀਆਂ ਵੱਲੋਂ ਮੰਤਰੀ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। ਅੰਨਾਮਲਾਈ ਨੇ ਟਵੀਟ ਕਰ ਕੇ ਦੋਸ਼ ਲਗਾਇਆ, ''ਜਿਸ ਪੱਧਰ 'ਤੇ ਸਰਕਾਰੀ ਤੰਤਰ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ ਅੱਜ ਬੇਹੱਦ ਸਾਫ਼ ਹੋ ਗਿਆ। @ਅਰੀਵਲਿਅਮ ਪਾਰਟੀ ਦੇ ਮੈਂਬਰ ਕੋਇੰਬਟੂਰ ਅਤੇ ਸੂਬੇ ਭਰ ਵਿਚ ਚੋਣ ਕੇਂਦਰਾਂ ਦੇ ਬਾਹਰ ਪੈਸੇ ਵੰਡ ਰਹੇ ਹਨ। ਅੰਨਾ ਨਗਰ ਪੂਰਬ, ਚੇਨੱਈ ਵਿਚ ਇਕ ਪੋਲਿੰਗ ਬੂਥ 'ਤੇ ਕੇਂਦਰੀ ਰਾਜ ਮੰਤਰੀ ਮੁਰੂਗਨ ਦੀ ਥਾਂ ਕਿਸੇ ਹੋਰ ਵਿਅਕਤੀ ਨੇ ਵੋਟ ਪਾ ਦਿੱਤੀ।'' -ਪੀਟੀਆਈ



Most Read

2024-09-22 16:28:55