Breaking News >> News >> The Tribune


ਜੇਲ੍ਹਾਂ ’ਚੋਂ ਚੋਣ ਲੜ ਰਹੇ ਨੇ ਅੱਧੇ ‘ਸਪਾ’ ਆਗੂ: ਨੱਢਾ


Link [2022-02-20 10:14:00]



ਸੁਲਤਾਨਪੁਰ/ਅਮੇਠੀ, 19 ਫਰਵਰੀ

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਯੂਪੀ ਵਿਚ ਸਮਾਜਵਾਦੀ ਪਾਰਟੀ ਦੇ ਰਾਜ ਦੌਰਾਨ 'ਰਾਜਾ ਦੀਆਂ ਅੱਖਾਂ ਉਤੇ ਪਤਿਆਉਣ ਦੀ ਪੱਟੀ ਬੰਨ੍ਹੀ ਹੋਈ ਸੀ', ਪਰ ਹੁਣ ਇਨ੍ਹਾਂ ਦੇ ਅੱਧੇ ਆਗੂ ਜੇਲ੍ਹਾਂ ਵਿਚੋਂ ਚੋਣ ਲੜ ਰਹੇ ਹਨ ਤੇ ਬਾਕੀ ਜ਼ਮਾਨਤਾਂ ਮਿਲਣ ਪਿੱਛੋਂ ਚੋਣ ਮੈਦਾਨ ਵਿਚ ਹਨ। ਨੱਢਾ ਨੇ ਕਿਹਾ ਕਿ ਯੋਗੀ ਸਰਕਾਰ ਦੇ ਪਿਛਲੇ ਪੰਜ ਸਾਲਾਂ ਦੌਰਾਨ ਯੂਪੀ ਵਿਚ ਕਾਨੂੰਨ ਤਾਂ ਉਹੀ ਹੈ ਪਰ ਸੱਤਾ ਦੇ ਪੈਮਾਨੇ ਬਦਲ ਗਏ ਹਨ। ਸੁਲਤਾਨਪੁਰ ਤੇ ਅਮੇਠੀ ਵਿਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ, 'ਪੰਜ ਸਾਲ ਪਹਿਲਾਂ ਆਜ਼ਮ ਖਾਨ, ਮੁਖਤਾਰ ਅੰਸਾਰੀ ਤੇ ਅਤੀਕ ਅਹਿਮਦ ਮਨਮਰਜ਼ੀ ਕਰ ਰਹੇ ਹਨ। ਯੋਗੀ ਦੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਇਹ ਲੋਕ ਹੁਣ ਜੇਲ੍ਹਾਂ ਵਿਚ 'ਗੁੱਲੀ-ਡੰਡਾ' ਖੇਲ੍ਹ ਰਹੇ ਹਨ।' ਉਨ੍ਹਾਂ ਕਿਹਾ ਕਿ ਸਪਾ ਦੀ ਸਰਕਾਰ ਵੇਲੇ ਇਨ੍ਹਾਂ ਲੋਕਾਂ ਦੀਆਂ ਅੱਖਾਂ 'ਤੇ ਸੰਤੁਸ਼ਟ ਕਰਨ ਦੀ ਪੱਟੀ ਬੰਨ੍ਹੀ ਹੋਈ ਸੀ।

ਉਹ ਇਨ੍ਹਾਂ ਨੂੰ 'ਸਾਹਿਬ' ਕਹਿੰਦੇ ਸਨ। ਨੱਢਾ ਨੇ ਕਿਹਾ ਕਿ ਸਪਾ ਉਹ ਪਾਰਟੀ ਹੈ ਜਿਸ ਦੇ ਅੱਧੇ ਆਗੂ ਜੇਲ੍ਹ ਵਿਚੋਂ ਚੋਣ ਲੜ ਰਹੇ ਹਨ। ਭਾਜਪਾ ਪ੍ਰਧਾਨ ਨੇ ਸਪਾ ਨੂੰ ਵੰਸ਼ਵਾਦ ਦੀ ਸਿਆਸਤ ਦੇ ਮੁੱਦੇ ਉਤੇ ਵੀ ਘੇਰਿਆ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਨੇ ਸਿਰਫ਼ ਪਰਿਵਾਰ ਦੇ ਵਿਕਾਸ ਬਾਰੇ ਹੀ ਸੋਚਿਆ ਹੈ। ਸੁਲਤਾਨਪੁਰ ਤੇ ਅਮੇਠੀ ਵਿਚ ਚੋਣਾਂ 27 ਫਰਵਰੀ ਨੂੰ ਪੰਜਵੇਂ ਗੇੜ ਵਿਚ ਹੋਣਗੀਆਂ। -ਪੀਟੀਆਈ



Most Read

2024-09-22 18:28:06