World >> The Tribune


ਜੈਸ਼ੰਕਰ ਵੱਲੋਂ ਜਰਮਨ ਹਮਰੁਤਬਾ ਨਾਲ ਮੁਲਾਕਾਤ


Link [2022-02-20 09:33:08]



ਮਿਊਨਿਖ, 19 ਫਰਵਰੀ

ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਜਰਮਨੀ ਦੇ ਆਪਣੇ ਹਮਰੁਤਬਾ ਐਨਾਲੇਨਾ ਬੇਅਰਬੌਕ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਭਾਰਤ-ਪ੍ਰਸ਼ਾਂਤ, ਯੂਕਰੇਨ ਤੇ ਅਫ਼ਗ਼ਾਨਿਸਤਾਨ ਦੇ ਹਾਲਾਤ ਸਣੇ ਦੁਵੱਲੇ ਤੇ ਆਲਮੀ ਮੁੱਦਿਆਂ 'ਤੇ ਚਰਚਾ ਕੀਤੀ। ਜੈਸ਼ੰਕਰ ਮਗਰੋਂ ਇਰਾਨੀ ਹਮਰੁਤਬਾ ਐੱਚ.ਆਮਿਰਅਬਦੁੱਲ੍ਹਾ ਤੇ ਰੋਮਾਨਿਆਈ ਹਮਰੁਤਬਾ ਨੂੰ ਵੀ ਮਿਲੇ। ਜੈਸ਼ੰਕਰ ਜਰਮਨੀ ਤੋਂ ਫਰਾਂਸ ਜਾਣਗੇ, ਜਿੱਥੇ ਉਹ ਭਲਕੇ ਫਰੈਂਚ ਵਿਦੇਸ਼ ਮੰਤਰੀ ਜੀਨ-ਵੈਸ ਲੀ ਡਰਾਇਨ ਨੂੰ ਮਿਲਣਗੇ। -ਪੀਟੀਆਈ



Most Read

2024-09-21 08:51:22