World >> The Tribune


ਭਾਰਤ-ਬੰਗਲਾਦੇਸ਼ ’ਚ ਸਬਰੂਮ ਜਲ ਟਰੀਟਮੈਂਟ ਪਲਾਂਟ ਬਾਰੇ ਬਣੀ ਸਹਿਮਤੀ


Link [2022-02-19 09:53:39]



ਅਗਰਤਲਾ, 18 ਫਰਵਰੀ

ਭਾਰਤ ਤੇ ਬੰਗਲਾਦੇਸ਼ ਦੇ ਤਕਨੀਕੀ ਮਾਹਿਰਾਂ ਦੀ ਅੱਜ ਹੋਈ ਮੀਟਿੰਗ ਵਿੱਚ ਤ੍ਰਿਪੁਰਾ ਦੇ ਦੱਖਣੀ ਜ਼ਿਲ੍ਹੇ ਸਬਰੂਮ ਵਿੱਚ ਵਾਟਰ ਟਰੀਟਮੈਂਟ ਪਲਾਂਟ ਲਾਉਣ ਸਬੰਧੀ ਮੁੱਖ ਰੂਪ ਵਿੱਚ ਸਹਿਮਤੀ ਬਣ ਗਈ ਹੈ। ਇਹ ਪਲਾਂਟ ਤ੍ਰਿਪੁਰਾ ਦੇ ਪ੍ਰਮੁੱਖ ਬਕਾਇਆ ਪ੍ਰਾਜੈਕਟਾਂ 'ਚੋਂ ਇਕ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਲ 2012 ਤੋਂ ਬੰਗਲਾਦੇਸ਼ ਵਾਟਰ ਟਰੀਟਮੈਂਟ ਪਲਾਂਟ ਦਾ ਵਿਰੋਧ ਕਰ ਰਿਹਾ ਸੀ, ਜੋ ਕਿ ਸਬਰੂਮ ਨਗਰ ਕੌਂਸਲ ਅਧੀਨ ਆਉਂਦੇ ਲੋਕਾਂ ਲਈ ਰਣਨੀਤਕ ਪੱਖੋਂ ਕਾਫੀ ਅਹਿਮ ਹੈ। ਬੰਗਲਾਦੇਸ਼ ਤੋੋਂ ਇਲਾਵਾ ਬੰਗਲਾਦੇਸ਼ ਸਰਹੱਦੀ ਗਾਰਡਾਂ (ਬੀਜੀਬੀ) ਵੱਲੋਂ ਵੀ ਪ੍ਰਾਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਸੀ। ਬੀਜੀਬੀ ਦਾ ਇਤਰਾਜ਼ ਸੀ ਕਿ ਇਹ ਪਲਾਂਟ ਭਾਰਤ-ਬੰਗਲਾਦੇਸ਼ ਸਰਹੱਦ ਦੇ ਕਾਫ਼ੀ ਨੇੜੇ ਹੈ।

ਇਸ ਟਰੀਟਮੈਂਟ ਪਲਾਂਟ ਵਿੱਚ ਪਾਣੀ ਫੈਨੀ ਨਦੀ ਤੋਂ ਆਏਗਾ, ਜੋ ਸਬਰੂਮ ਤੋਂ ਬੰਗਲਾਦੇਸ਼ ਵੱਲ ਨੂੰ ਵਹਿੰਦੀ ਹੈ। ਤਕਨੀਕੀ ਮਾਹਿਰਾਂ ਦੀ ਮੀਟਿੰਗ ਦੌਰਾਨ ਬੰਗਲਾਦੇਸ਼ੀ ਟੀਮ ਦੀ ਅਗਵਾਈ ਵਾਟਰ ਬੋਰਡ ਦੇ ਚੀਫ਼ ਇੰਜਨੀਅਰ ਰਮਜਾਨ ਅਲੀ ਪ੍ਰਮਾਣਿਕ ਨੇ ਕੀਤੀ। ਭਾਰਤੀ ਵਫ਼ਦ ਤ੍ਰਿਪੁਰਾ ਦੱਖਣੀ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟਰੇਟ ਸਾਜੂ ਵਹੀਦ ਦੀ ਅਗਵਾਈ 'ਚ ਸ਼ਾਮਲ ਹੋਇਆ। ਮੀਟਿੰਗ ਦੌਰਾਨ ਬੰਗਲਾਦੇਸ਼ ਨੇ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਵਾਟਰ ਟਰੀਟਮੈਂਟ ਪਲਾਂਟ ਕੰਡਿਆਲੀ ਤਾਰ ਤੋਂ 10 ਮੀਟਰ ਅਤੇ ਨਦੀ ਤੋਂ 25 ਮੀਟਰ ਦੂਰ ਹੋਵੇ। -ਪੀਟੀਆਈ



Most Read

2024-09-21 08:26:11