World >> The Tribune


ਸਮਝੌਤਾ ਐਕਸਪ੍ਰੈੱਸ ਧਮਾਕਾ: ਪਾਕਿ ਵੱਲੋਂ ਭਾਰਤੀ ਸਫ਼ੀਰ ਤਲਬ


Link [2022-02-19 09:53:39]



ਇਸਲਾਮਾਬਾਦ, 18 ਫਰਵਰੀ

ਸਮਝੌਤਾ ਐਕਸਪ੍ਰੈੱਸ ਰੇਲਗੱਡੀ ਧਮਾਕੇ ਦੀ 15ਵੀਂ ਬਰਸੀ ਮੌਕੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਅੱਜ ਭਾਰਤੀ ਕੂਟਨੀਤਕ ਨੂੰ ਸੰਮਨ ਕਰਕੇ ਇਸ ਘਟਨਾ ਦੇ ਸਾਜ਼ਿਸ਼ਘਾੜਿਆਂ ਨੂੰ ਹੁਣ ਤੱਕ ਸਜ਼ਾਵਾਂ ਦਿਵਾਉਣ ਵਿੱਚ ਨਾਕਾਮ ਰਹਿਣ 'ਤੇ 'ਵੱਡੀ ਨਾਰਾਜ਼ਗੀ' ਜ਼ਾਹਿਰ ਕੀਤੀ ਹੈ। ਦਿੱਲੀ ਤੇ ਲਾਹੌਰ ਦਰਮਿਆਨ ਚਲਦੀ ਸਮਝੌਤਾ ਐਕਸਪ੍ਰੈੱਸ ਰੇਲਗੱਡੀ ਵਿੱਚ 18 ਫਰਵਰੀ 2007 ਨੂੰ ਹਰਿਆਣਾ ਦੇ ਪਾਣੀਪਤ ਨੇੜੇ ਧਮਾਕਾ ਹੋਇਆ ਸੀ। ਇਸ ਘਟਨਾ ਵਿੱਚ 43 ਪਾਕਿਸਤਾਨੀ ਤੇ 10 ਭਾਰਤੀ ਨਾਗਰਿਕਾਂ ਅਤੇ 15 ਅਣਪਛਾਤਿਆਂ ਸਣੇ 68 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਪਾਕਿਸਤਾਨ ਦੇ ਤਤਕਾਲੀਨ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਦੀ ਨਵੀਂ ਦਿੱਲੀ ਦੀ ਫੇਰੀ ਤੋਂ ਇਕ ਦਿਨ ਪਹਿਲਾਂ ਹੋਏ ਇਸ ਧਮਾਕੇ ਦੀ ਉਦੋਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਨਿਖੇਧੀ ਕੀਤੀ ਸੀ। ਪਾਕਿ ਵਿਦੇਸ਼ ਮੰਤਰਾਲੇ ਨੇ ਭਾਰਤੀ ਕੂਟਨੀਤਕ ਨੂੰ ਦਿੱਤੇ ਸੁਨੇਹੇ ਵਿੱਚ ਮੰਗ ਕੀਤੀ ਕਿ ਭਾਰਤ ਇਸ ਘਟਨਾ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਏ। -ਪੀਟੀਆਈ



Most Read

2024-09-21 08:51:47