Breaking News >> News >> The Tribune


ਖਾਲਿਸਤਾਨ ਵਿਵਾਦ: ਕੇਜਰੀਵਾਲ ਖ਼ਿਲਾਫ਼ ਸ਼ਾਹ, ਐੱਨਆਈਏ ਅਤੇ ਦਿੱਲੀ ਪੁਲੀਸ ਨੂੰ ਸ਼ਿਕਾਇਤ


Link [2022-02-18 07:14:47]



ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਕੁਮਾਰ ਵਿਸ਼ਵਾਸ ਦੇ ਬਿਆਨ ਮਗਰੋਂ ਦਿੱਲੀ ਦੇ ਇਕ ਵਕੀਲ ਵੱਲੋਂ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਜਾਂਚ ਏਜੰਸੀ ਅਤੇ ਦਿੱਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਕੇਜਰੀਵਾਲ ਖ਼ਿਲਾਫ਼ ਇਸੇ ਤਰ੍ਹਾਂ ਦੀ ਇਕ ਸ਼ਿਕਾਇਤ ਕਾਂਗਰਸੀ ਆਗੂ ਸੰਦੀਪ ਦੀਕਸ਼ਿਤ ਵੀ ਪੰਜਾਬ ਦੇ ਮੁਹਾਲੀ ਸਥਿਤ ਇਕ ਪੁਲੀਸ ਥਾਣੇ ਵਿਚ ਦਰਜ ਕਰਵਾ ਚੁੱਕੇ ਹਨ। ਕੁਮਾਰ ਵਿਸ਼ਵਾਸ ਨੇ ਇਕ ਇੰਟਰਵਿਊ ਵਿਚ ਕਥਿਤ ਤੌਰ 'ਤੇ ਕੇਜਰੀਵਾਲ ਅਤੇ ਖਾਲਿਸਤਾਨੀ ਵੱਖਵਾਦੀਆਂ ਵਿਚਾਲੇ ਸਾਂਝ ਹੋਣ ਦੀ ਗੱਲ ਆਖੀ ਸੀ। ਆਪਣੀ ਸ਼ਿਕਾਇਤ ਵਿਚ ਵਕੀਲ ਵਿਨੀਤ ਜਿੰਦਲ ਨੇ ਕਿਹਾ ਕਿ ਉਸ ਨੇ ਬੁੱਧਵਾਰ ਨੂੰ ਟਵਿੱਟਰ 'ਤੇ ਵਿਸ਼ਵਾਸ ਦੀ ਵੀਡੀਓ ਦੇਖੀ ਸੀ। ਵਿਸ਼ਵਾਸ ਦੇ ਬਿਆਨ ਅਨੁਸਾਰ ਖਾੜਕੂ ਜਥੇਬੰਦੀਆਂ ਕੇਜਰੀਵਾਲ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਕੋਲੋਂ ਸਹਿਯੋਗ ਲੈਣ ਦੀ ਕੇਜਰੀਵਾਲ ਦੀ ਕਾਰਵਾਈ ਨਾਲ ਉਨ੍ਹਾਂ ਦੀ ਇੱਛਾ ਜ਼ਾਹਿਰ ਹੁੰਦੀ ਹੈ ਕਿ ਉਹ ਭਾਰਤ ਤੋ ਵੱਖ ਹੋ ਕੇ ਬਣਨ ਵਾਲੇ ਸੰਭਾਵੀ ਖਾਲਿਸਤਾਨ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ। -ਪੀਟੀਆਈ



Most Read

2024-09-22 18:36:07